ਅੱਲੂ ਅਰਜੁਨ ਨੇ ਆਪਣੇ ਜਨਮਦਿਨ 'ਤੇ ਦਿੱਤੀ ਸ਼ਾਨਦਾਰ ਪਾਰਟੀ, ਤਸਵੀਰਾਂ 'ਚ ਪਰਿਵਾਰ ਨਾਲ ਖੁਸ਼ ਨਜ਼ਰ ਆਏ ਪੁਸ਼ਪਰਾਜ ਅੱਲੂ
ਸ਼ੁੱਕਰਵਾਰ 8 ਅਪ੍ਰੈਲ ਨੂੰ ਅੱਲੂ ਅਰਜੁਨ ਨੇ ਬੇਲਗ੍ਰੇਡ, ਸਰਬੀਆ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ। 'ਪੁਸ਼ਪਾ' ਐਕਟਰ ਨੇ ਆਪਣਾ ਜਨਮਦਿਨ ਆਪਣੇ ਕਰੀਬ 50 ਦੋਸਤਾਂ ਨਾਲ ਮਨਾਇਆ।
Download ABP Live App and Watch All Latest Videos
View In Appਅੱਲੂ ਅਰਜੁਨ ਨੇ ਇੰਸਟਾਗ੍ਰਾਮ 'ਤੇ ਜਨਮਦਿਨ ਪਾਰਟੀ ਦੀ ਇੱਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ। ਇਸ ਮੋਨੋਕ੍ਰੋਮ ਤਸਵੀਰ 'ਚ ਅੱਲੂ ਆਪਣੇ ਹੱਥ 'ਚ ਸਪਾਰਕਲਰ ਫੜੀ ਨਜ਼ਰ ਆ ਰਿਹਾ ਹੈ।
ਅੱਲੂ ਅਰਜੁਨ ਦੀ ਪਤਨੀ ਸਨੇਹਾ ਅੱਲੂ ਅਰਜੁਨ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਪਤੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਪਾਰਟੀ ਤੋਂ ਪਹਿਲਾਂ ਅੱਲੂ ਨੇ ਆਪਣਾ ਜਨਮਦਿਨ ਬੜੀ ਸਾਦਗੀ ਨਾਲ ਮਨਾਇਆ, ਜਿਸ ਦੀ ਫੋਟੋ ਸਨੇਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ।
ਵੱਡੇ ਪਰਦੇ 'ਤੇ ਧਮਾਲ ਕਰਨ ਤੋਂ ਇਲਾਵਾ ਅੱਲੂ ਅਰਜੁਨ ਆਪਣੀ ਪਤਨੀ ਸਨੇਹਾ ਨਾਲ ਬਹੁਤ ਸਾਦਗੀ ਨਾਲ ਜ਼ਿੰਦਗੀ ਬਤੀਤ ਕਰਦੇ ਹਨ। ਦੋਵੇਂ ਅਕਸਰ ਇੰਸਟਾਗ੍ਰਾਮ 'ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।