ਬਾਲੀਵੁੱਡ ਦੇ ਉਹ ਅਦਾਕਾਰ ਜੋ ਫ਼ਿਲਮਾਂ 'ਚ ਹੋ ਗਏ Flop ਪਰ ਦੂਜੇ ਬਿਜ਼ਨੈਸ ਜ਼ਰੀਏ ਕਮਾ ਰਹੇ ਕਰੋੜਾਂ ਰੁਪਏ
ਬਾਲੀਵੁੱਡ 'ਚ ਆਉਣ ਵਾਲਾ ਹਰ ਅਦਾਕਾਰ ਸਟਾਰ ਨਹੀਂ ਬਣ ਪਾਉਂਦਾ। ਫ਼ਿਲਮ ਇੰਡਸਟਰੀ 'ਚ ਥਾਂ ਬਣਾਉਣ ਲਈ ਕਿਸਮਤ ਤੇ ਮਿਹਨਤ ਦੋਵੇਂ ਚਾਹੀਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਇਕ ਦੋ ਫ਼ਿਲਮਾਂ ਤੋਂ ਬਾਅਦ ਕਈ ਸਿਤਾਰਿਆਂ ਦਾ ਕਰੀਅਰ ਖ਼ਤਮ ਹੋ ਜਾਂਦਾ ਹੈ। ਅੱਜ ਕੁਝ ਅਜਿਹੇ ਅਦਾਕਾਰਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਫ਼ਿਲਮਾਂ 'ਚ ਫਲੌਪ ਹੋ ਗਏ ਪਰ ਦੂਜੇ ਬਿਜ਼ਨੈਸ 'ਚ ਕਰੋੜਾਂ ਰੁਪਏ ਕਮਾ ਰਹੇ ਹਨ।
Download ABP Live App and Watch All Latest Videos
View In App1981 'ਚ ਆਈ ਫ਼ਿਲਮ 'ਲਵ ਸਟੋਰੀ' ਨਾਲ ਫ਼ਿਲਮ ਸਟਾਰ ਕੁਮਾਰ ਗੌਰਵ ਰਾਤੋ ਰਾਤ ਸੁਪਰ ਸਟਾਰ ਬਣ ਗਏ ਸਨ। ਪਰ ਉਹ ਆਪਣੇ ਸਟਾਰਡਮ ਨੂੰ ਵਧਾ ਨਹੀਂ ਸਕੇ। ਕੁਮਾਰ ਗੌਰਵ ਇਨੀਂ ਦਿਨੀਂ ਮਾਲਦੀਵ 'ਚ ਆਪਣਾ ਟ੍ਰੈਵਲਿੰਗ ਬਿਜ਼ਨੈਸ ਚਲਾ ਰਹੇ ਹਨ।
ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' ਦੀ ਅਦਾਕਾਰਾ ਮੰਦਾਕਿਨੀ ਇਕ ਯੋਗਾ ਟੀਚਰ ਹੈ। ਉਹ ਆਪਣੇ ਪਤੀ ਨਾਲ ਤਿੱਬਤੀ ਇਲਾਜ ਕੇਂਦਰ ਵੀ ਚਲਾਉਂਦੀ ਹੈ।
ਅਦਾਕਾਰਾ ਸੰਦਲੀ ਸਿਨਹਾ ਨੇ ਫ਼ਿਲਮ 'ਤੁਮ ਬਿਨ' ਨਾਲ ਡੈਬਿਊ ਕੀਤਾ ਸੀ। ਸੰਦਲੀ ਇਨੀਂ ਦਿਨੀਂ ਕੰਟਰੀ ਆਫ ਓਰਿਜ਼ਨ ਚਲਾ ਰਹੀ ਹੈ। ਜੋ ਦੇਸ਼ ਦੀਆਂ ਸਭ ਤੋਂ ਵੱਡੀਆਂ ਬੈਕਰੀਆਂ 'ਚੋਂ ਇਕ ਹੈ।
ਫ਼ਿਲਮ 'ਕੋਈ ਮਿਲ ਗਿਆ' 'ਚ ਦਿਖਾਈ ਦੇਣ ਵਾਲੇ ਹੈਂਡਸਮ ਹੀਰੋ ਰਜਤ ਬੇਦੀ ਤਹਾਨੂੰ ਜ਼ਰੂਰ ਯਾਦ ਹੋਣਗੇ। ਰਜਤ ਵੀ ਇਨੀਂ ਦਿਨੀਂ ਕਿਸੇ ਦੂਜੇ ਦੇਸ਼ 'ਚ ਆਪਣਾ ਬਿਜ਼ਨਸ ਚਲਾ ਰਹੇ ਹਨ। ਜਿਸ ਨਾਲ ਉਨ੍ਹਾਂ ਨੂੰ ਕਾਫੀ ਕਮਾਈ ਹੁੰਦੀ ਹੈ।
ਬਾਲੀਵੁੱਡ 'ਚ ਫ਼ਿਲਮ 'ਪਾਪਾ ਕਹਤੇ ਹੈ' ਨਾਲ ਡੈਬਿਊ ਕਰਨ ਵਾਲੀ ਮਯੂਰੀ ਕਾਂਗੋ ਵੀ ਆਉਂਦਿਆਂ ਹੀ ਪਾਪੂਲਰ ਹੋ ਗਈ ਸੀ, ਮਯੂਰੀ ਇਨੀਂ ਦਿਨੀਂ ਗੂਗਲ ਇੰਡੀਆ 'ਚ ਇੰਡਸਟਰੀ ਹੈਡ ਹੈ।
ਫ਼ਿਲਮ ਸਟਾਇਲ ਨਾਲ ਡੈਬਿਊ ਕਰਨ ਵਾਲੇ ਸਾਹਿਲ ਖਾਨ ਫਿਟਨੈਸ ਇੰਫਲਏਂਜਰ ਬਣੇ ਹੋਏ ਹਨ। ਉਹ ਦੇਸ਼ ਭਰ 'ਚ ਲਗਜ਼ਰੀ ਫਿੱਟਨੈਸ ਸੈਂਟਰ ਚਲਾਉਂਦੇ ਹਨ।
ਰਾਹੁਲ ਖੰਨਾ ਵੀ ਫ਼ਿਲਮਾਂ 'ਚ ਚੱਲ ਨਹੀਂ ਸਕੇ ਤਾਂ ਉਨ੍ਹਾਂ ਬਿਜ਼ਨੈਸ ਸ਼ੁਰੂ ਕਰ ਲਿਆ।