Priyanka Gandhi ਨੇ ਵਿਆਹ ਵੇਲੇ ਪਹਿਨੀ ਸੀ ਦਾਦੀ ਦੀ ਸਾੜ੍ਹੀ, ਇਨ੍ਹਾਂ ਸੈਲੇਬ੍ਰਿਟੀਜ਼ ਨੇ ਡਿਜ਼ਾਈਨਰਾਂ ਨੂੰ ਛੱਡ ਆਪਣੀ ਦੁਲਹਨ ਲੁੱਕ ਨੂੰ ਦਿੱਤਾ ਇਮੋਸ਼ਨਲ ਟੱਚ
'ਸਪਨੇ ਕੀ ਰਾਣੀ' ਐਕਟਰਸ ਸ਼ਰਮੀਲਾ ਟੈਗੋਰ ਨੇ ਕ੍ਰਿਕਟਰ ਨਵਾਬ ਮੰਸੂਰ ਅਲੀ ਖਾਨ ਪਟੌਦੀ ਨਾਲ ਵਿਆਹ ਕੀਤਾ। ਇਸ ਵਿਆਹ ਵਿੱਚ ਸ਼ਰਮੀਲਾ ਨੇ ਆਪਣੀ ਸੱਸ ਸਾਜਿਦਾ ਸੁਲਤਾਨ ਦਾ ਵਿਆਹ ਦਾ ਪਹਿਰਾਵਾ ਪਹਿਨਿਆ ਸੀ।
Download ABP Live App and Watch All Latest Videos
View In Appਦੇਸ਼ ਦੇ ਸਭ ਤੋਂ ਵੱਡੇ ਰਾਜਨੀਤਿਕ ਘਰ ਨਹਿਰੂ ਗਾਂਧੀ ਪਰਿਵਾਰ ਨਾਲ ਸਬੰਧਿਤ ਪ੍ਰਿਯੰਕਾ ਗਾਂਧੀ ਨੇ ਦਿੱਲੀ ਦੇ ਕਾਰੋਬਾਰੀ ਰਾਬਰਟ ਵਾਡਰਾ ਨਾਲ ਵਿਆਹ ਕੀਤਾ ਸੀ। ਆਪਣੇ ਵਿਆਹ ਵਿੱਚ ਡਿਜ਼ਾਈਨਰ ਲਹਿੰਗਾ ਦੀ ਬਜਾਏ ਉਸ ਨੇ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵਿਆਹ ਦੀ ਸਾੜੀ ਪਹਿਨੀ ਸੀ।
ਅਦਾਕਾਰਾ ਗੁਲ ਪਨਾਗ ਨੇ 2013 ਵਿੱਚ ਆਪਣੇ ਪਾਇਲਟ ਦੋਸਤ ਰਿਸ਼ੀ ਅਟਾਰੀ ਨਾਲ ਵਿਆਹ ਕੀਤਾ ਸੀ। ਗੁਲ ਨੇ ਸੰਗੀਤ ਸਮਾਰੋਹ ਲਈ ਆਪਣੀ ਸੱਸ ਦਾ ਪਹਿਰਾਵਾ ਪਹਿਨਿਆ ਸੀ, ਜਦੋਂ ਕਿ ਉਸ ਦੀ ਮਾਂ ਦੀ ਸਾੜੀ ਦੁਲਹਨ ਲੁੱਕ ਲਈ ਨਵੇਂ ਢੰਗ ਨਾਲ ਤਿਆਰ ਕੀਤੀ ਗਈ ਸੀ।
ਅਦਾਕਾਰਾ ਕਰੀਨਾ ਕਪੂਰ ਨੇ ਅਦਾਕਾਰ ਸੈਫ ਅਲੀ ਖ਼ਾਨ ਨਾਲ ਵਿਆਹ ਕੀਤਾ ਹੈ। ਉਹ ਸੈਫ ਦੀ ਦੂਜੀ ਪਤਨੀ ਹੈ। ਕਰੀਨਾ ਨੇ ਵੀ ਆਪਣੀ ਸੱਸ ਸ਼ਰਮੀਲਾ ਦੀ ਤਰ੍ਹਾਂ ਆਪਣੇ ਵਿਆਹ ਦਾ ਪਹਿਰਾਵਾ ਪਹਿਨਿਆ ਸੀ।
ਐਕਟਰਸ ਅਪਰਣਾ ਸੇਨ ਦੀ ਧੀ ਕੋਂਕਣਾ ਸੇਨ ਨੇ ਸਾਲ 2010 ਵਿੱਚ ਅਭਿਨੇਤਾ ਰਣਵੀਰ ਸ਼ੋਰੇ ਨਾਲ ਵਿਆਹ ਕੀਤਾ ਸੀ। ਉਸ ਨੇ ਆਪਣੇ ਵਿਆਹ ਵਿੱਚ ਦਾਦੀ ਦੇ ਸਧਾਰਨ ਗਹਿਣੇ ਪਾਏ ਸੀ ਜੋ ਉਸ ਦੇ ਬ੍ਰਾਈਡਲ ਲੁੱਕ ਨਾਲ ਬਹੁਤ ਮੇਲ ਖਾ ਰਹੇ ਸੀ।
ਸਾਲ 2018 ਵਿੱਚ ਦੇਸੀ ਲੜਕੀ ਪ੍ਰਿਯੰਕਾ ਚੋਪੜਾ ਨੇ ਅਮਰੀਕੀ ਗਾਇਕ ਨਿੱਕ ਜੋਨਸ ਨਾਲ ਵਿਆਹ ਕੀਤਾ। ਪ੍ਰਿਯੰਕਾ ਨੇ ਵਿਆਹ ਵਿੱਚ ਸਫੈਦ ਰਾਲਫ ਲੌਰੇਨ ਗਾਊਨ ਪਾਇਆ ਸੀ। ਇਸ ਵਿਆਹ ਦੇ ਪਹਿਰਾਵੇ ਵਿੱਚ ਉਸ ਨੇ ਆਪਣੀ ਸੱਸ ਦੇ ਵਿਆਹ ਦੇ ਪਹਿਰਾਵੇ ਦਾ ਇੱਕ ਟੁਕੜਾ ਵੀ ਲਾਇਆ ਸੀ।
ਬਾਲੀਵੁੱਡ ਦੀ ਫੈਸ਼ਨਿਸਟ ਅਭਿਨੇਤਰੀ ਸੋਨਮ ਕਪੂਰ ਦਾ ਵਿਆਹ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਹੋਇਆ ਹੈ। ਹਰ ਕੋਈ ਉਸ ਦੇ ਵਿਆਹ ਦੀ ਦਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਵਿਆਹ ਦੇ ਪਹਿਰਾਵੇ ਵਿੱਚ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸੋਨਮ ਨੇ ਆਪਣੇ ਵਿਆਹ ਵਿੱਚ ਮਾਂ ਦੇ ਗਹਿਣੇ ਪਾਏ ਸੀ।
ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਨੇ ਆਨੰਦ ਪੀਰਾਮਿਲ ਨਾਲ ਵਿਆਹ ਕੀਤਾ। ਈਸ਼ਾ ਨੇ ਆਪਣੀ ਮਾਂ ਦੇ ਵਿਆਹ ਦੇ ਦੁਪੱਟੇ ਨਾਲ ਸੰਦੀਪ ਖੋਸਲਾ ਵੱਲੋਂ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ ਸੀ।
ਐਕਟਰਸ ਕਾਜਲ ਅਗਰਵਾਲ ਨੇ 2020 ਵਿੱਚ ਕਾਰੋਬਾਰੀ ਆਦਮੀ ਗੌਤਮ ਕਿਚਲੂ ਨਾਲ ਵਿਆਹ ਕੀਤਾ, ਉਨ੍ਹਾਂ ਨੇ ਪੰਜਾਬੀ ਤੇ ਕਸ਼ਮੀਰੀ ਦੋਵਾਂ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ। ਕਾਜਲ ਨੇ ਆਪਣੇ ਵਿਆਹ ਦੇ ਜੋੜੇ ਨਾਲ ਆਪਣੀ ਮਾਂ ਤੇ ਦਾਦੀ ਨਾਲ ਜੁੜਿਆ ਹੋਇਆ ਕਮਰ ਬੰਨ੍ਹਿਆ ਸੀ।
ਨੇਹਾ ਧੂਪੀਆ ਤੇ ਅੰਗਦ ਬੇਦੀ ਦਾ ਵਿਆਹ 2018 ਵਿੱਚ ਹੋਇਆ ਸੀ। ਅੰਗਦ ਦੇ ਪਰਿਵਾਰ ਨੇ ਨੇਹਾ ਨੂੰ ਇੱਕ ਅੰਗੂਠੀ ਪਹਿਨਾ ਕੇ ਇਸ ਰਿਸ਼ਤੇ ਨੂੰ ਅੱਗੇ ਵਧਾਇਆ ਜੋ ਕਈ ਪੀੜ੍ਹੀਆਂ ਤੋਂ ਚੱਲ ਰਹੀ ਹੈ। ਇਹ ਰਿੰਗ ਉਨ੍ਹਾਂ ਦੀ ਭਾਵਨਾਵਾਂ ਨਾਲ ਜੁੜੀ ਹੋਈ ਸੀ।