Arbaaz Khan: ਅਰਬਾਜ਼-ਸ਼ੂਰਾ ਹੀ ਨਹੀਂ, ਇਨ੍ਹਾਂ ਬਾਲੀਵੁੱਡ ਕਪਲਸ ਦੀ ਉਮਰ 'ਚ 20 ਸਾਲ ਤੋਂ ਵੱਧ ਦਾ ਫਰਕ, ਇੱਕ ਦੁਨੀਆ ਨੂੰ ਕਹਿ ਚੁੱਕਿਆ ਅਲਵਿਦਾ
ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਂ ਹਿੰਦੀ ਸਿਨੇਮਾ ਦੀ ਸਦਾਬਹਾਰ ਜੋੜੀ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦਾ ਆਉਂਦਾ ਹੈ। ਜਦੋਂ ਦਿਲੀਪ ਸਾਹਬ 44 ਸਾਲ ਦੇ ਸਨ ਤਾਂ ਉਨ੍ਹਾਂ ਦਾ ਵਿਆਹ 22 ਸਾਲ ਦੀ ਸਾਇਰਾ ਬਾਨੋ ਨਾਲ ਹੋਇਆ। ਦੋਵਾਂ ਵਿਚਾਲੇ 22 ਸਾਲ ਦਾ ਫਰਕ ਹੈ।
Download ABP Live App and Watch All Latest Videos
View In Appਇਸ ਜੋੜੇ ਦੀ ਉਮਰ ਦਾ ਫਰਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਪਿਆਰ ਇਕ ਮਿਸਾਲ ਰਿਹਾ ਹੈ। ਸਾਲ 2021 'ਚ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਦੋਹਾਂ ਦੀ 55 ਸਾਲ ਪੁਰਾਣੀ ਸਾਂਝ ਟੁੱਟ ਗਈ।
ਅਰਬਾਜ਼ ਖਾਨ ਨੇ ਪਿਛਲੇ ਸਾਲ 24 ਦਸੰਬਰ ਨੂੰ ਆਪਣੀ ਪ੍ਰੇਮਿਕਾ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਸ਼ੂਰਾ ਖਾਨ ਅਤੇ ਅਰਬਾਜ਼ ਖਾਨ ਵਿਚਾਲੇ 25 ਸਾਲ ਦਾ ਫਰਕ ਹੈ। ਦੋਵਾਂ ਦੀ ਜੋੜੀ ਨੂੰ ਵੇਖ ਇਹ ਅੰਤਰ ਬਿਲਕੁੱਲ ਵੀ ਮਹਿਸੂਸ ਨਹੀਂ ਹੁੰਦਾ।
ਸਾਲ 2018 ਵਿੱਚ ਮਿਲਿੰਦ ਸੋਮਨ ਨੇ ਆਪਣੇ ਤੋਂ 26 ਸਾਲ ਛੋਟੀ ਅੰਕਿਤਾ ਕੁੰਵਰ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਸਾਦੇ ਰੀਤੀ-ਰਿਵਾਜਾਂ ਨਾਲ ਹੋਇਆ।
ਕਬੀਰ ਬੇਦੀ ਨੇ ਆਪਣੇ 70ਵੇਂ ਜਨਮ ਦਿਨ 'ਤੇ ਆਪਣੀ ਪ੍ਰੇਮਿਕਾ ਪਰਵੀਨ ਦੋਸਾਂਝ ਨਾਲ ਚੌਥੀ ਵਾਰ ਵਿਆਹ ਕੀਤਾ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਪਤਨੀ ਆਪਣੀ ਬੇਟੀ ਪੂਜਾ ਬੇਦੀ ਤੋਂ 3-4 ਸਾਲ ਛੋਟੀ ਹੈ।