Guru Randhawa-Shehnaaz Gill: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੀ ਜੋੜੀ ਚਰਚਾ 'ਚ, ਫੈਨਜ਼ ਬੋਲੇ - ਸਿਡਨਾਜ਼ ਤੋਂ ਬਾਅਦ ਗੁਰੂਨਾਜ਼ ਸਾਡੀ ਪਸੰਦ
ਫਿਲਮ ਦੀ ਸਕ੍ਰੀਨਿੰਗ 'ਤੇ ਦੋਵੇਂ ਇਕੱਠੇ ਪੋਜ਼ ਦਿੰਦੇ ਨਜ਼ਰ ਆਏ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਸ਼ਹਿਨਾਜ਼ ਅਤੇ ਗੁਰੂ ਨੂੰ ਇਕੱਠੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ 'ਚ ਸ਼ਹਿਨਾਜ਼ ਮੁਸਕਰਾਉਂਦੀ ਨਜ਼ਰ ਆ ਰਹੀ ਹੈ।
ਫੈਨਜ਼ ਲਗਾਤਾਰ ਉਨ੍ਹਾਂ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਗੁਰੂਨਾਜ਼। ਦੂਜੇ ਨੇ ਲਿਖਿਆ- ਸਿਡਨਾਜ਼ ਤੋਂ ਬਾਅਦ ਹੁਣ ਮੈਂ ਗੁਰੂਨਾਜ਼ ਨੂੰ ਪਸੰਦ ਕਰਨ ਲੱਗ ਪਿਆ ਹਾਂ। ਇੱਕ ਨੇ ਲਿਖਿਆ- ਕੁਝ ਵੀ ਕਹੋ, ਗੁਰੂ ਅਤੇ ਸ਼ਹਿਨਾਜ਼ ਇਕੱਠੇ ਵਧੀਆ ਲੱਗਦੇ ਹਨ।
ਸ਼ਹਿਨਾਜ਼ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ- ਮੇਰਾ ਪਰਿਵਾਰ।
ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਪਿਛਲੇ ਸਾਲ ਸ਼ਹਿਨਾਜ਼ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ। ਜਿਸ 'ਚ ਦੋਵੇਂ ਦੀਵਾਲੀ ਪਾਰਟੀ 'ਚ ਇਕੱਠੇ ਡਾਂਸ ਕਰਦੇ ਨਜ਼ਰ ਆਏ ਸਨ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਭਾਰਤ ਦੀ ਪਸੰਦੀਦਾ ਸ਼ਹਿਨਾਜ਼ ਗਿੱਲ ਨਾਲ।
ਦੱਸਣਯੋਗ ਹੈ ਕਿ ਥੈਂਕ ਯੂ ਫਾਰ ਕਮਿੰਗ ਦੀ ਸਕ੍ਰੀਨਿੰਗ 'ਚ ਵਰੁਣ ਸ਼ਰਮਾ, ਫਰਾਹ ਖਾਨ, ਅੰਕਿਤਾ ਲੋਖੰਡੇ, ਅਨੰਨਿਆ ਪਾਂਡੇ, ਅਕਾਂਕਸ਼ਾ ਪੁਰੀ, ਖੁਸ਼ੀ ਕਪੂਰ, ਰਾਜਕੁਮਾਰ ਰਾਓ ਅਤੇ ਪਤਰਾਲੇਖਾ ਵਰਗੇ ਕਈ ਸਿਤਾਰੇ ਨਜ਼ਰ ਆਏ।
ਇਸਦੇ ਨਾਲ ਹੀ ਫਿਲਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਤੋਂ ਇਲਾਵਾ ਭੂਮੀ ਪੇਡਨੇਕਰ, ਕੁਸ਼ਾ ਕਪਿਲਾ ਅਤੇ ਡੌਲੀ ਸਿੰਘ ਵੀ ਮੁੱਖ ਭੂਮਿਕਾਵਾਂ 'ਚ ਹਨ। ਇਹ ਫਿਲਮ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ 'ਚ ਕਰਨ ਕੁੰਦਰਾ ਵੀ ਨਜ਼ਰ ਆਉਣ ਵਾਲੇ ਹਨ।