Bollywood Films Release 2022: ਵੱਡੇ ਪਰਦੇ 'ਤੇ ਰੀਲੀਜ਼ ਨੂੰ ਤਿਆਰ ਇਹ ਫਿਲਮਾਂ, ਦੇਖੋ ਲਿਸਟ
Bollywood Upcoming Film Release 2022: ਦੇਸ਼ ਵਿੱਚ ਦਰਸ਼ਕਾਂ ਲਈ ਸਿਨੇਮਾਘਰ ਖੁੱਲ੍ਹਣ ਦੇ ਨਾਲ, ਫਿਲਮ ਨਿਰਮਾਤਾ ਆਪਣੀਆਂ ਫਿਲਮਾਂ ਰਿਲੀਜ਼ ਕਰਨ ਲਈ ਤਿਆਰ ਹਨ। ਆਉਣ ਵਾਲੇ ਮਹੀਨਿਆਂ 'ਚ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ਜੋ ਸਾਰਿਆਂ ਦਾ ਮਨੋਰੰਜਨ ਕਰਨਗੀਆ। ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ, ਜਿਨ੍ਹਾਂ ਨੂੰ ਤੁਸੀਂ ਵੀ ਨੋਟ ਕਰ ਕੇ ਰੱਖ ਸਕਦੇ ਹੋ।
Download ABP Live App and Watch All Latest Videos
View In Appਆਲੀਆ ਭੱਟ ਦੀ ਮੋਸਟ ਅਵੇਟਡ ਫਿਲਮ ਗੰਗੂਬਾਈ ਕਾਠਿਆਵਾੜੀ (Gangubai Kathiawadi) ਵੀ ਇਸ ਲਿਸਟ 'ਚ ਸ਼ਾਮਲ ਹੈ। ਫਿਲਮ 'ਚ ਆਲੀਆ ਭੱਟ ਇਕ ਮਹਿਲਾ ਗੈਂਗਸਟਰ ਦੇ ਰੂਪ 'ਚ ਨਜ਼ਰ ਆਉਣ ਵਾਲੀ ਹੈ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਇਸ ਮਹੀਨੇ ਯਾਨੀ 25 ਫਰਵਰੀ ਨੂੰ ਰਿਲੀਜ਼ ਹੋਵੇਗੀ।
RRR ਇੱਕ ਤੇਲਗੂ ਪੀਰੀਅਡ ਐਕਸ਼ਨ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ SS ਰਾਜਾਮੌਲੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਵਿੱਚ NT ਰਾਮਾ ਰਾਓ ਜੂਨੀਅਰ, ਰਾਮ ਚਰਨ, ਅਜੇ ਦੇਵਗਨ, ਆਲੀਆ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਅਗਲੇ ਮਹੀਨੇ ਯਾਨੀ 25 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਦਰਸ਼ਕ ਵੀ ਸ਼ਾਹਿਦ ਕਪੂਰ ਦੀ ਫਿਲਮ ਜਰਸੀ (Jersey) ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਸ਼ਾਹਿਦ ਕਪੂਰ ਇਕ ਕ੍ਰਿਕਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।
ਜੌਹਨ ਅਬ੍ਰਾਹਮ, ਰਕੁਲ ਪ੍ਰੀਤ ਸਿੰਘ ਅਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫਿਲਮ 'ਅਟੈਕ' (AttackPart-1 Release) ਵੀ ਇਸ ਸੂਚੀ 'ਚ ਸ਼ਾਮਲ ਹੈ। ਫਿਲਮ ਦੀ ਰਿਲੀਜ਼ ਨੂੰ ਪਹਿਲਾਂ ਟਾਲ ਦਿੱਤਾ ਗਿਆ ਸੀ ਅਤੇ ਹੁਣ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ। ਫਿਲਮ ਦਾ ਪਹਿਲਾ ਭਾਗ 1 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗਾ।
ਆਮਿਰ ਖਾਨ ਤੇ ਕਰੀਨਾ ਕਪੂਰ ਦੀ ਫਿਲਮ ਲਾਲ ਸਿੰਘ ਚੱਢਾ (Lal Singh Chaddha)ਦਾ ਵੀ ਦਰਸ਼ਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਆਮਿਰ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।