ਬਾਲੀਵੁੱਡ ਦੀਆਂ ਸਭ ਤੋਂ ਅਮੀਰ ਅਭਿਨੇਤਰੀਆਂ, ਸੂਚੀ 'ਚ ਕੈਟਰੀਨਾ, ਦੀਪਿਕਾ ਤੇ ਪ੍ਰਿਅੰਕਾ ਚੋਪੜਾ ਦਾ ਨਾਂ ਸ਼ਾਮਲ
ਬਾਲੀਵੁੱਡ ਦੇ ਕਈ ਅਜਿਹੇ ਅਦਾਕਾਰ ਹਨ ਜੋ ਬਹੁਤ ਅਮੀਰ ਹਨ। ਅਜਿਹੇ 'ਚ ਇੰਡਸਟਰੀ ਦੀਆਂ ਅਭਿਨੇਤਰੀਆਂ ਵੀ ਇਸ ਮਾਮਲੇ 'ਚ ਪਿੱਛੇ ਨਹੀਂ। ਅਸੀਂ ਤੁਹਾਡੇ ਨਾਲ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਅਭਿਨੇਤਰੀਆਂ ਦੀ ਸੂਚੀ ਸਾਂਝੀ ਕਰਨ ਜਾ ਰਹੇ ਹਾਂ ਜੋ ਬਹੁਤ ਅਮੀਰ ਹਨ। ਇਸ ਸੂਚੀ 'ਚ ਕੈਟਰੀਨਾ ਕੈਫ, ਦੀਪਿਕਾ ਪਾਦੁਕੋਣ, ਪ੍ਰਿਅੰਕਾ ਚੋਪੜਾ ਵਰਗੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In Appਕਾਜੋਲ ਨੇ 16 ਸਾਲ ਦੀ ਉਮਰ 'ਚ ਹੀ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਬਾਲੀਵੁੱਡ 'ਚ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ। ਸਾਲ 2021 ਵਿੱਚ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਜੋਲ ਦੀ ਕੁੱਲ ਜਾਇਦਾਦ 24 ਮਿਲੀਅਨ ਡਾਲਰ ਸੀ। ਅਜਿਹੇ 'ਚ ਕਾਜੋਲ 180 ਕਰੋੜ ਦੀ ਜਾਇਦਾਦ ਦੀ ਮਾਲਕ ਹੈ।
ਕਰੀਨਾ ਕਪੂਰ ਕਮਾਈ ਦੇ ਮਾਮਲੇ 'ਚ ਆਪਣੇ ਪਤੀ ਸੈਫ ਅਲੀ ਖਾਨ ਨੂੰ ਸਖ਼ਤ ਟੱਕਰ ਦਿੰਦੀ ਹੈ। ਕਰੀਨਾ ਸਟੇਜ ਸ਼ੋਅ, ਵਿਗਿਆਪਨ, ਰੇਡੀਓ ਸ਼ੋਅ ਤੋਂ ਵੀ ਕਮਾਈ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਨਾ 450 ਕਰੋੜ ਦੀ ਮਾਲਿਕ ਹੈ। ਕਰੀਨਾ ਦੇ ਮੁੰਬਈ 'ਚ ਕਈ ਘਰ ਹਨ, ਇੰਨਾ ਹੀ ਨਹੀਂ ਉਨ੍ਹਾਂ ਨੇ ਸਵਿਟਜ਼ਰਲੈਂਡ 'ਚ ਘਰ ਹੋਣ ਦੀ ਗੱਲ ਵੀ ਕਹੀ ਹੈ। ਕਰੀਨਾ ਮਹਿੰਗੀਆਂ ਗੱਡੀਆਂ ਦੀ ਸ਼ੌਕੀਨ ਹੈ।
ਕੈਟਰੀਨਾ ਕੈਫ ਇੱਕ ਫਿਲਮ ਲਈ 9 ਤੋਂ 10 ਕਰੋੜ ਰੁਪਏ ਲੈਂਦੀ ਹੈ। ਅਜਿਹੇ 'ਚ ਉਹ ਇਕ ਸਾਲ 'ਚ 23 ਕਰੋੜ ਤੱਕ ਕਮਾ ਲੈਂਦੀ ਹੈ। ਇੰਨਾ ਹੀ ਨਹੀਂ ਕੈਟਰੀਨਾ ਇਸ਼ਤਿਹਾਰਾਂ ਤੋਂ ਵੀ 7 ਕਰੋੜ ਤੱਕ ਕਮਾ ਲੈਂਦੀ ਹੈ ਤੇ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਨੈੱਟਵਰਥ 220 ਕਰੋੜ ਹੈ।
ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਇਹ ਲਗਪਗ 70 ਮਿਲੀਅਨ ਦੱਸੀ ਜਾਂਦੀ ਹੈ। ਮੁੰਬਈ ਦੇ ਜੁਹੂ 'ਚ ਪ੍ਰਿਅੰਕਾ ਦਾ ਆਲੀਸ਼ਾਨ ਘਰ ਹੈ। ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਦਾ ਮੁੰਬਈ 'ਚ ਇਕ ਸ਼ਾਨਦਾਰ ਘਰ ਵੀ ਹੈ।
ਸੋਨਮ ਕਪੂਰ ਬਹੁਤ ਹੀ ਸ਼ਾਹੀ ਜੀਵਨ ਸ਼ੈਲੀ ਜਿਉਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2021 'ਚ ਸੋਨਮ ਕਪੂਰ ਦੀ ਨੈੱਟਵਰਥ 13 ਮਿਲੀਅਨ ਡਾਲਰ ਹੈ। ਭਾਰਤੀ ਕਰੰਸੀ ਦੇ ਹਿਸਾਬ ਨਾਲ ਸੋਨਮ ਦੀ ਕੁੱਲ ਜਾਇਦਾਦ 95 ਕਰੋੜ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਪਾਦੂਕੋਣ ਕੁੱਲ 316 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਉਹ ਇੱਕ ਫ਼ਿਲਮ ਲਈ 10 ਕਰੋੜ ਰੁਪਏ ਲੈਂਦੀ ਹੈ। 2020 ਵਿੱਚ ਦੀਪਿਕਾ ਪਾਦੁਕੋਣ ਦੀ ਬ੍ਰਾਂਡ ਵੈਲਿਊ 50 ਮਿਲੀਅਨ ਅਮਰੀਕੀ ਡਾਲਰ ਅਨੁਮਾਨਿਤ ਕੀਤੀ ਗਈ ਸੀ।
ਐਸ਼ਵਰਿਆ ਰਾਏ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਣਾ ਚੁੱਕੀ ਹੈ। ਰਿਪੋਰਟਾਂ ਮੁਤਾਬਕ ਐਸ਼ਵਰਿਆ ਰਾਏ ਦੀ 2021 'ਚ ਨੈੱਟਵਰਥ 31 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਐਸ਼ਵਰਿਆ ਕੋਲ 227 ਕਰੋੜ ਦੀ ਜਾਇਦਾਦ ਹੈ।