ਦੇਸੀ ਲੁੱਕ 'ਚ ਨਜ਼ਰ ਆਈ ਐਕਟਰਸ Rhea Chakraborty, ਕਾਫੀ ਸਮੇਂ ਬਾਅਦ ਮਿਲੀ ਖੂਬਸੂਰਤ ਝਲਕ, ਵੇਖੋ ਤਸਵੀਰਾਂ
ਬਾਲੀਵੁੱਡ ਐਕਟਰਸ ਰੀਆ ਚੱਕਰਵਰਤੀ ਨੂੰ ਲੰਬੇ ਸਮੇਂ ਬਾਅਦ ਮੁੰਬਈ ਸਥਿਤ ਉਨ੍ਹਾਂ ਦੇ ਘਰ ਦੇ ਸਾਹਮਣੇ ਸਪੌਟ ਕੀਤਾ ਗਿਆ। ਰੀਆ ਅਚਾਨਕ ਸੁਸ਼ਾਂਤ ਸਿੰਘ ਖੁਦਕੁਸ਼ੀ ਤੇ ਨਸ਼ਿਆਂ ਦੇ ਕੇਸ ਵਿੱਚ ਫਸ ਜਾਣ ਤੋਂ ਬਾਅਦ ਗਾਈਬ ਰਹੀ। ਹਾਲਾਂਕਿ ਉਹ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਈ ਹੈ। ਇਸ ਦੌਰਾਨ ਰੀਆ ਆਪਣੇ ਸਿੰਪਲ ਲੁੱਕ 'ਚ ਕਾਫੀ ਖੂਬਸੂਰਤ ਨਜ਼ਰ ਆਈ। ਉਸ ਦੀ ਦੇਸੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ। ਇਸ ਦੌਰਾਨ ਉਹ ਪਹਿਲਾਂ ਤੋਂ ਹੀ ਕਾਫ਼ੀ ਕੌਨਫਿਡੈਂਟ ਨਜ਼ਰ ਆਈ। ਬਹੁਤ ਦਿਨਾਂ ਬਾਅਦ ਉਹ ਇਸ ਤਰ੍ਹਾਂ ਨਜ਼ਰ ਆਈ।
Download ABP Live App and Watch All Latest Videos
View In Appਇਸ ਦੌਰਾਨ ਰੀਆ ਨੇ ਕਾਲੇ ਰੰਗ ਵਿੱਚ ਲਖਨਵੀ ਡਿਜ਼ਾਈਨ ਦੀ ਕੁੜਤੀ ਪਾਈ, ਜਿਸਦੇ ਨਾਲ ਵ੍ਹਾਈਟ ਕਲਰ ਦਾ ਪਲਾਜ਼ੋ ਬਹੁਤ ਹੀ ਆਕਰਸ਼ਕ ਲੱਗ ਰਿਹਾ ਸੀ। ਇੰਨੇ ਦਿਨਾਂ ਬਾਅਦ ਰੀਆ ਨੂੰ ਇਸ ਤਰ੍ਹਾਂ ਵੇਖਣਾ ਉਸ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ। ਹਾਲਾਂਕਿ ਇਸ ਸਮੇਂ ਰੀਆ ਨੇ ਆਪਣੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ।
ਇਸ ਦੌਰਾਨ ਰੀਆ ਨੇ ਹੱਥ ਹਿਲਾ ਕੇ ਪਾਪਰਾਜ਼ੀ ਨੂੰ ਹੈਲੋ ਕੀਤਾ। ਦੱਸ ਦਈਏ ਕਿ ਰੀਆ ਆਪਣੇ ਆਪ ਨੂੰ ਪੁਰਾਣੀਆਂ ਚੀਜ਼ਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
ਐਕਟਰ ਸੁਸ਼ਾਂਤ ਖੁਦਕੁਸ਼ੀ ਅਤੇ ਡੱਰਗਸ ਕੇਸ ਵਿੱਚ ਫਸਣ ਤੋਂ ਬਾਅਦ ਰੀਆ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਉਹ ਇੱਕ ਵਾਰ ਫਿਰ ਖੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ।
ਰੀਆ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਵੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ, ਆਪਣੇ ਇੰਸਟਾ ਅਕਾਉਂਟ 'ਤੇ ਇੱਕ ਫੋਟੋ ਸ਼ੇਅਰ ਕਰਕੇ ਫੈਨਸ ਨੂੰ ਮੈਸੇਜ ਦਿੱਤਾ ਕਿ ਕਦੇ ਹਾਰ ਨਾ ਮੰਨੋ।
ਹਾਲਾਂਕਿ, ਕਈ ਵਾਰ ਉਨ੍ਹਾਂ ਨੂੰ ਟ੍ਰੋਲਰਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਤੀਤ ਦੇ ਪਰਛਾਵੇਂ ਅਜੇ ਵੀ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।
ਇੱਕ ਸਮਾਂ ਸੀ ਜਦੋਂ ਮੀਡੀਆ ਦੇ ਇਕੱਠ ਨੂੰ ਵੇਖ ਕੇ ਉਹ ਬਹੁਤ ਨਾਰਾਜ਼ ਹੋ ਗਈ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਪਾਪਰਾਜ਼ੀ ਨਾਲ ਹੁਣ ਉਸ ਨੂੰ ਕੋਈ ਸਮੱਸਿਆ ਨਹੀਂ ਹੈ।
ਰੀਆ ਦੀ ਦੇਸ਼ੀ ਲੁੱਕ ਨੇ ਇੱਕ ਵਾਰ ਫਿਰ ਫੈਨਸ ਦਾ ਦਿਲ ਜਿੱਤ ਲਿਆ ਹੈ।