Best Biographical Movies: ਸਰਦਾਰ ਊਧਮ ਤੋਂ ਲੈ ਕੇ ਸ਼ੇਰਸ਼ਾਹ ਤੱਕ ਇਹ ਬਾਲੀਵੁੱਡ ਦੀਆਂ ਟੌਪ ਬਾਇਓਪਿਕਸ
ਰਾਜਕੁਮਾਰ ਰਾਓ (Rajkummar Rao) ਦੀ ਸ਼ਾਨਦਾਰ ਅਦਾਕਾਰੀ ਵਾਲੀ ਬਾਇਓਪਿਕ 'ਸ਼ਾਹਿਦ' (Shahid) ਮਨੁੱਖੀ ਅਧਿਕਾਰ ਕਾਰਕੁਨ ਸ਼ਾਹਿਦ ਆਜ਼ਮੀ ਦੇ ਜੀਵਨ ਤੋਂ ਪ੍ਰੇਰਿਤ ਹੈ। ਇਸ ਬਾਇਓਪਿਕ ਨੂੰ IMDb ਦੁਆਰਾ 8.2 ਦਾ ਦਰਜਾ ਦਿੱਤਾ ਗਿਆ ਹੈ।
Download ABP Live App and Watch All Latest Videos
View In App'Shershaah' ਕਾਰਗਿਲ ਯੁੱਧ 'ਚ ਸ਼ਹੀਦ ਹੋਏ ਪਰਮਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ ਦੇ ਜੀਵਨ 'ਤੇ ਆਧਾਰਤ ਬਾਇਓਪਿਕ ਹੈ। ਇਸ ਬਾਇਓਪਿਕ ਵਿੱਚ ਸਿਧਾਰਥ ਮਲਹੋਤਰਾ (Siddharth Malhotra) ਨੇ ਕੈਪਟਨ ਬੱਤਰਾ ਦਾ ਕਿਰਦਾਰ ਨਿਭਾਇਆ ਹੈ। IMDb ਨੇ ਇਸ ਬਾਇਓਪਿਕ ਨੂੰ 8.7 ਦੀ ਰੇਟਿੰਗ ਦਿੱਤੀ ਹੈ।
ਬਾਲੀਵੁੱਡ ਦੀ ਸਭ ਤੋਂ ਚਰਚਿਤ ਬਾਇਓਪਿਕਸ ਚੋਂ ਇੱਕ 'ਐਮਐਸ ਧੋਨੀ: ਦ ਅਨਟੋਲਡ ਸਟੋਰੀ' (M.S. Dhoni: The Untold Story) ਲੈਜੇਂਡ੍ਰੀ ਕ੍ਰਿਕਟਰ ਐਮਐਸ ਧੋਨੀ ਦੇ ਜੀਵਨ 'ਤੇ ਆਧਾਰਿਤ ਹੈ। ਇਸ ਬਾਇਓਪਿਕ ਵਿੱਚ ਧੋਨੀ ਦਾ ਕਿਰਦਾਰ ਮਰਹੂਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਨੇ ਨਿਭਾਇਆ ਸੀ। ਇਸ ਬਾਇਓਪਿਕ ਨੂੰ IMDb ਦੁਆਰਾ 8.0 ਦਾ ਦਰਜਾ ਦਿੱਤਾ ਗਿਆ ਹੈ।
ਸਾਲ 2021 ਵਿੱਚ ਰਿਲੀਜ਼ ਹੋਈ ਬਾਇਓਪਿਕ 'Sardar Udham' ਨੂੰ IMDb ਤੋਂ ਸਭ ਤੋਂ ਵੱਧ 8.7 ਰੇਟਿੰਗ ਮਿਲੀ ਹੈ। ਵਿੱਕੀ ਕੌਸ਼ਲ ਨੇ ਜਲਿਆਂਵਾਲਾ ਬਾਗ ਕਤਲੇਆਮ 'ਤੇ ਆਧਾਰਿਤ ਫਿਲਮ 'ਚ ਸਰਦਾਰ ਊਧਮ ਸਿੰਘ ਦੀ ਭੂਮਿਕਾ ਨਿਭਾਈ ਹੈ।
ਇਰਫਾਨ ਖ਼ਾਨ ਨੇ 'ਪਾਨ ਸਿੰਘ ਤੋਮਰ' ਵਿੱਚ ਪਾਨ ਸਿੰਘ ਦੀ ਭੂਮਿਕਾ ਨਿਭਾਈ ਸੀ, ਜੋ ਦੌੜਾਕ ਤੋਂ ਡਾਕੂ ਬਣੇ ਪਾਨ ਸਿੰਘ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਬਾਇਓਪਿਕ ਹੈ। ਇਸ ਬਾਇਓਪਿਕ ਨੂੰ IMDb ਨੇ 8.2 ਦੀ ਰੇਟਿੰਗ ਦਿੱਤੀ।
ਆਮਿਰ ਖ਼ਾਨ ਦੀ ਸ਼ਾਨਦਾਰ ਅਦਾਕਾਰੀ ਵਾਲੀ ਬਾਇਓਪਿਕ 'ਦੰਗਲ' ਪਹਿਲਵਾਨ ਮਹਾਵੀਰ ਸਿੰਘ ਫੋਗਟ ਤੋਂ ਪ੍ਰੇਰਿਤ ਹੈ। ਇਸ ਬਾਇਓਪਿਕ ਨੂੰ IMDb ਵਲੋਂ 8.4 ਦਾ ਦਰਜਾ ਦਿੱਤਾ ਗਿਆ ਹੈ।
ਫਰਹਾਨ ਅਖ਼ਤਰ (Farhan Akhtar)ਨੇ 'ਭਾਗ ਮਿਲਖਾ ਭਾਗ' (Bhaag Milkha Bhaag) ਵਿੱਚ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਹੈ, ਜੋ ਕਿ ਭਾਰਤ ਦੇ ਮਹਾਨ ਦੌੜਾਕ ਮਰਹੂਮ ਮਿਲਖਾ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਬਾਇਓਪਿਕ ਹੈ। ਇਸ ਬਾਇਓਪਿਕ ਨੂੰ IMDb ਦੁਆਰਾ 8.2 ਦਾ ਦਰਜਾ ਦਿੱਤਾ ਗਿਆ ਹੈ।