Stars Divorce: ਪਿਆਰ ਦੀ ਮਿਸਾਲ ਸੀ ਇਹ ਜੋੜੇ, ਵਿਆਹ ਦੇ ਸਾਲਾਂ ਬਾਅਦ ਤਲਾਕ ਦੇ ਕੇ ਸਾਬਤ ਕੀਤਾ 'ਦਿਲ ਟੁੱਟਣ ਦੀ ਆਵਾਜ਼ ਨਹੀਂ ਹੁੰਦੀ !
ਬਾਲੀਵੁੱਡ ਦੇ ਇਨ੍ਹਾਂ ਸਟਾਰ ਜੋੜਿਆਂ ਦੇ ਤਲਾਕ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ, ਕਿਸੀ ਨੇ 18 ਸਾਲਾਂ ਦਾ ਰਿਸ਼ਤਾ ਤੋੜ ਦਿੱਤਾ ਅਤੇ ਕਿਸੇ ਨੇ ਬਚਪਨ ਤੋਂ ਚੱਲੀ ਆ ਰਹੀ ਪਿਆਰ ਦੀ ਕਹਾਣੀ 'ਤੇ ਪੂਰਾ ਵਿਰਾਮ ਲਗਾ ਦਿੱਤਾ।
Download ABP Live App and Watch All Latest Videos
View In Appਹਿੰਦੀ ਤੇ ਦੱਖਣੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਧਨੁਸ਼ (Dhanush) ਨੇ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ (Aishwarya Divorce) ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਵਿਆਹ ਦੇ 18 ਸਾਲ ਬਾਅਦ ਦੋਹਾਂ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕਰਕੇ ਹਰ ਪ੍ਰਸ਼ੰਸਕ ਦਾ ਦਿਲ ਤੋੜ ਦਿੱਤਾ।
19 ਸਾਲ ਦੇ ਵਿਆਹ ਤੋਂ ਬਾਅਦ ਮਲਾਇਕਾ ਅਰੋੜਾ (Malaika Arora) ਅਤੇ ਅਰਬਾਜ਼ ਖਾਨ (Arbaaz Khan) ਦੀ ਇਹ ਜੋੜੀ 2017 ਵਿੱਚ ਤਲਾਕ ਲੈ ਕੇ ਇੱਕ ਦੂਜੇ ਤੋਂ ਹਮੇਸ਼ਾ ਲਈ ਵੱਖ ਹੋ ਗਈ ਸੀ। ਤਲਾਕ ਤੋਂ ਬਾਅਦ ਮਲਾਇਕਾ ਤੇ ਅਰਬਾਜ਼ ਦੋਵੇਂ ਆਪਣੀ-ਆਪਣੀ ਜ਼ਿੰਦਗੀ 'ਚ ਖੁਸ਼ ਹਨ। ਜਿੱਥੇ ਮਲਾਇਕਾ ਅਭਿਨੇਤਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ, ਉੱਥੇ ਅਰਬਾਜ਼ ਖਾਨ ਵੀ ਇਤਾਲਵੀ ਮਾਡਲ ਜੌਰਜੀਆ ਐਂਡਰਿਆਨੀ (Giorgia Andriani) ਨਾਲ ਰਿਲੇਸ਼ਨਸ਼ਿਪ ਵਿੱਚ ਹਨ।

ਸਾਊਥ ਫਿਲਮ ਸਿਤਾਰ ਸਮੰਥਾ ਰੂਥ ਪ੍ਰਭੂ (Samantha Ruth Prabhu) ਅਤੇ ਨਾਗਾ ਚੈਤੰਨਿਆ (Naga Chaitanya) ਦੀ ਜੋੜੀ ਫ਼ੈਨਜ ਬਹੁਤ ਪਸੰਦ ਕਰਦੇ ਸੀ ਪਰ ਉਨ੍ਹਾਂ ਦੇ ਤਲਾਕ ਦੀ ਘੋਸ਼ਣਾ ਨੇ ਭਾਰਤੀ ਫਿਲਮ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ। ਕਾਫੀ ਸਮੇਂ ਤੋਂ ਦੋਹਾਂ ਵਿਚਾਲੇ ਮਤਭੇਦ ਦੀਆਂ ਖਬਰਾਂ ਆ ਰਹੀਆਂ ਸਨ ਪਰ ਲੋਕ ਇਸ 'ਤੇ ਯਕੀਨ ਨਹੀਂ ਕਰ ਰਹੇ ਸਨ। ਵਿਆਹ ਦੀ ਚੌਥੀ ਵਰ੍ਹੇਗੰਢ ਤੋਂ ਠੀਕ ਪਹਿਲਾਂ ਸਮੰਥਾ ਅਤੇ ਨਾਗਾ ਨੇ ਤਲਾਕ ਦਾ ਐਲਾਨ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੀ ਖਬਰ ਦਿੱਤੀ।
ਆਮਿਰ ਖਾਨ (Aamir Khan) ਤੇ ਕਿਰਨ ਰਾਓ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਦੋਵਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਖ਼ਬਰ ਸਾਂਝੀ ਕੀਤੀ ਸੀ। ਆਮਿਰ ਅਤੇ ਕਿਰਨ ਦੇ ਤਲਾਕ ਦੀ ਖਬਰ ਪ੍ਰਸ਼ੰਸਕਾਂ ਲਈ ਬਹੁਤ ਹੈਰਾਨ ਕਰਨ ਵਾਲੀ ਸੀ।
ਰਿਤਿਕ ਰੋਸ਼ਨ (Hrithik Roshan) ਤੇ ਸੁਜ਼ੈਨ ਖਾਨ (Sussanne Khan) ਦੇ ਤਲਾਕ 'ਤੇ 2014 'ਚ ਮੋਹਰ ਲੱਗ ਗਈ ਸੀ। ਭਾਵੇਂ ਦੋਵੇਂ ਵੱਖ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਇਕ-ਦੂਜੇ ਪ੍ਰਤੀ ਸਤਿਕਾਰ ਸਾਫ ਨਜ਼ਰ ਆ ਰਿਹਾ ਹੈ।