Cannes 2022: ਰੈੱਡ ਕਾਰਪੇਟ 'ਤੇ ਰਾਜ ਕਰਨ ਵਾਲੀ ਐਸ਼ਵਰਿਆ ਨੇ ਦਿਖਾਇਆ ਜਲਵਾ, ਆਪਣੇ ਲੁੱਕ ਨਾਲ ਕੀਤਾ ਫੈਨਜ਼ ਨੂੰ ਕਾਇਲ
ਬਾਲੀਵੁੱਡ ਦੀਵਾ ਐਸ਼ਵਰਿਆ ਰਾਏ ਬੱਚਨ ਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਧਮਾਕੇਦਾਰ ਵਾਕ ਨਾਲ ਆਗਾਜ਼ ਕੀਤਾ।
Download ABP Live App and Watch All Latest Videos
View In Appਐਸ਼ਵਰਿਆ ਦਾ ਨਿਊਡ ਮੇਕਅੱਪ ਬਲੈਕ ਰਫਲ, ਫਲਾਵਰ ਗਾਊਨ ਦੇ ਨਾਲ ਬਿਲਕੁੱਲ ਆਨਪੁਆਇੰਟ ਲੱਗਦਾ ਹੈ।
ਦੇਸੀ ਗਰਲ ਐਸ਼ਵਰਿਆ ਰਾਏ ਬੱਚਨ ਆਪਣੇ ਕਾਨਸ ਲੁੱਕ 'ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ।
ਐਸ਼ਵਰਿਆ ਰਾਏ ਬੱਚਨ ਨੇ ਰੈੱਡ ਕਾਰਪੇਟ 'ਤੇ ਬਲੈਕ ਰਫਲ ਫਲੋਰਲ ਗਾਊਨ ਚੁਣਿਆ। ਇਸ ਨਾਲ ਉਨ੍ਹਾਂ ਨੇ ਨਿਊਡ ਮੇਕਅੱਪ ਕੀਤਾ ਸੀ।
ਐਸ਼ਵਰਿਆ ਦੇ ਗਾਊਨ 'ਚ ਸਾਹਮਣੇ ਤੋਂ ਉਹਨਾਂ 'ਤੇ ਪਲੰਜ ਨੈੱਕਲਾਈਨ ਨਜ਼ਰ ਆ ਰਹੀ ਸੀ। ਉਨ੍ਹਾਂ ਦੇ ਸੱਜੇ ਹੱਥ 'ਤੇ ਕਈ ਰੰਗ-ਬਿਰੰਗੇ ਫੁੱਲ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਗਾਊਨ ਦੇ ਖੱਬੇ ਪਾਸੇ ਇਕ ਪੂਰੀ ਕਲੀ 'ਚ ਫੁੱਲ ਨਜ਼ਰ ਆ ਰਹੇ ਸਨ।
ਇਸ ਦੇ ਨਾਲ ਹੀ, ਉਨ੍ਹਾਂ ਨੇ ਆਪਣੇ ਵਾਲਾਂ ਨੂੰ ਸੈਂਟਰ ਪਾਰਟ ਕਰਕੇ ਪਿਛਲੇ ਪਾਸੇ ਬੰਨ੍ਹਿਆ ਹੈ ਅਤੇ ਬੈਕ ਤੋਂ ਓਪਨ ਰੱਖਿਆ ਹੈ। ਇਸ ਦੇ ਨਾਲ ਹੀ ਫਿੰਗਰ ਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ।
ਐਸ਼ਵਰਿਆ ਰਾਏ ਬੱਚਨ ਨੇ ਪਾਪਰਾਜ਼ੀ ਨੂੰ ਕਾਫੀ ਪੋਜ਼ ਦਿੱਤੇ। ਰੈੱਡ ਕਾਰਪੇਟ 'ਤੇ ਐਸ਼ਵਰਿਆ ਰਾਏ ਬੱਚਨ ਦਾ ਮੁਸਕਰਾਉਂਦਾ ਲੁੱਕ ਫੈਨਜ਼ 'ਚ ਕਾਫੀ ਚਰਚਾ 'ਚ ਰਿਹਾ। ਫੈਨਜ਼ ਨੂੰ ਵੀ ਐਸ਼ਵਰਿਆ ਦਾ ਇਹ ਲੁੱਕ ਕਾਫੀ ਪਸੰਦ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।