Cannes Film Festival 2022: ਗੋਲਡਨ ਬਲੈਕ ਸਾੜ੍ਹੀ 'ਚ ਕਮਾਲ ਲੱਗੀ ਦੀਪਿਕਾ ਪਾਦੂਕੋਣ , ਰੈਟਰੋ ਲੁੱਕ ਨੇ ਜਿੱਤ ਲਿਆ ਦਿਲ
abp sanjha
Updated at:
18 May 2022 08:26 AM (IST)
1
ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ Cannes ਫਿਲਮ ਫੈਸਟੀਵਲ 2022 ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਦੀਪਿਕਾ Cannes 'ਚ ਜਿਊਰੀ ਮੈਂਬਰ ਦੇ ਤੌਰ 'ਤੇ ਸ਼ਾਮਲ ਹੋਈ ਹੈ।
Download ABP Live App and Watch All Latest Videos
View In App2
ਕਾਨਸ ਫਿਲਮ ਫੈਸਟੀਵਲ ਤੋਂ ਦੀਪਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਦਾਕਾਰਾ ਬੇਹੱਦ ਕਮਾਲ ਲੱਗ ਰਹੀ ਹੈ। ਕਾਨਸ 'ਚ ਸਾੜੀ ਪਾ ਕੇ ਪਹੁੰਚੀ ਦੀਪਿਕਾ ਨੇ ਮਹਿਫਿਲ ਲੁੱਟ ਲਈ।
3
ਫੈਸਟੀਵਲ ਦਾ ਹਿੱਸਾ ਬਣਦੇ ਹੋਏ ਦੀਪਿਕਾ ਰੈਟਰੋ ਲੁੱਕ 'ਚ ਨਜ਼ਰ ਆਈ। ਦੀਪਿਕਾ ਨੇ ਗੋਲਡਨ ਅਤੇ ਬਲੈਕ ਸ਼ਿਮਰ ਸਾੜ੍ਹੀ ਪਹਿਨੀ ਸੀ ਜਿਸ ਦੇ ਨਾਲ ਉਹਨਾਂ ਨੇ ਹਾਈ ਹੀਲਸ ਪਹਿਨੀ ਸੀ।
4
ਅਦਾਕਾਰਾ ਨੇ ਸਾੜ੍ਹੀ ਦੇ ਨਾਲ ਹਾਈ ਬਨ ਬਣਾਇਆ ਹੈ ਅਤੇ ਅੱਖਾਂ 'ਤੇ ਹੈਵੀ ਮੇਕਅੱਪ ਕਰਦੇ ਹੋਏ ਸਮੋਕੀ ਲੁੱਕ ਦਿੱਤਾ ਹੈ।
5
ਦੀਪਿਕਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਦੇਸ਼ਾਂ 'ਚ ਅਦਾਕਾਰਾ ਦੇ ਭਾਰਤੀ ਲੁੱਕ ਨੂੰ ਦੇਖ ਕੇ ਲੋਕ ਦੀਪਿਕਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।