AIshwarya Rai: ਕਾਨਸ ਦੇ ਰੈੱਡ ਕਾਰਪੇਟ 'ਤੇ ਨੀਲੀ ਪਰੀ ਬਣ ਕੇ ਉੱਤਰੀ ਐਸ਼ਵਰਿਆ ਰਾਏ, ਦਿਲਕਸ਼ ਅਦਾਵਾਂ ਨੇ ਉਡਾਏ ਫੈਨਜ਼ ਦੇ ਹੋਸ਼
ਕਾਨਸ 'ਚ ਆਪਣੇ ਦੂਜੇ ਦਿਨ ਐਸ਼ਵਰਿਆ ਰਾਏ ਨੇ ਇਕ ਵਾਰ ਫਿਰ ਆਪਣੇ ਲੁੱਕ ਨਾਲ ਧੂਮ ਮਚਾਈ। ਉਸ ਦੇ ਮਜਲਪਰੀ ਵਰਗੀ ਡਰੈੱਸ ਤੋਂ ਲੈ ਕੇ ਉਸ ਦੇ ਸਟਾਈਲ ਤੱਕ, ਬਾਲੀਵੁੱਡ ਦੀਵਾ ਨੇ ਨੇ ਪੂਰੀ ਲਾਈਮਲਾਈਟ ਚੋਰੀ ਕਰ ਲਈ। ਅਭਿਨੇਤਰੀ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਜਿਸ ਨੇ ਵੀ ਉਸ ਨੂੰ ਦੇਖਿਆ ਉਸ ਤੋਂ ਅੱਖਾਂ ਨਹੀਂ ਹਟਾ ਸਕੀਆ।
Download ABP Live App and Watch All Latest Videos
View In Appਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਦੇ ਸੱਟ ਲੱਗੀ ਹੋਈ ਹੈ ਅਤੇ ਉਹ ਹੱਥ ਵਿੱਚ ਪਲਾਸਟਰ ਲੈ ਕੇ ਕਾਨਸ ਵਿੱਚ ਆਪਣਾ ਜਾਦੂ ਦਿਖਾ ਰਹੀ ਹੈ।
ਅਭਿਨੇਤਰੀ ਨੇ ਆਪਣੀ ਦੂਜੀ ਦਿੱਖ ਵਿੱਚ ਫਾਲਗੁਨੀ ਸ਼ੇਨ ਪੀਕੌਕ ਦੁਆਰਾ ਸਿਲਵਰ ਅਤੇ ਨੀਲੇ ਰੰਗ ਦਾ ਗਾਊਨ ਪਾਇਆ ਸੀ।
ਐਸ਼ਵਰਿਆ ਦਾ ਨੀਲਾ ਚਮਕਦਾਰ ਗਾਊਨ ਬਾਡੀ ਹੇਠਾਂ ਤੋਂ ਫਿਸ਼ਕਟ ਸੀ ਤੇ ਇਹ ਪਿੱਛਿਓਂ ਕਾਫੀ ਲੰਬਾ ਸੀ ਤੇ ਇਸ ਦੀਆਂ ਬਾਹਵਾਂ ਵੀ ਇਸ ਦੇ ਸਟਾਈਨ ਕੋਸ਼ੈਂਟ ਦੀ ਯੂਐਸਪੀ ਸੀ
ਐਸ਼ਵਰਿਆ ਦੇ ਗਾਊਨ ਨੂੰ ਫਲਫੀ ਟੱਚ ਦਿੱਤਾ ਗਿਆ ਸੀ ਅਤੇ ਇਸ ਦੇ ਲਈ ਇਸ 'ਚ ਕਾਫੀ ਬਲਿੰਗ ਡਿਟੇਲਿੰਗ ਕੀਤੀ ਗਈ ਸੀ। ਗਾਊਨ ਦੀਆਂ ਸਲੀਵਜ਼ ਕਮਰ ਤੋਂ ਪਿੱਠ ਤੱਕ ਜੁੜੀਆਂ ਹੋਈਆਂ ਸਨ ਜੋ ਕਾਫੀ ਆਕਰਸ਼ਕ ਲੱਗ ਰਹੀਆਂ ਸਨ। ਅਜਿਹਾ ਲੱਗ ਰਿਹਾ ਸੀ ਕਿ ਐਸ਼ਵਰਿਆ ਰਾਏ ਨੀਲੇ ਰੰਗ ਦੀ ਪਰੀ ਹੈ ਤੇ ਉਸ ਦੇ ਪੰਖ ਵੀ ਹਨ।
ਐਸ਼ਵਰਿਆ ਆਪਣੇ ਬਲੂ-ਸਿਲਵਰ ਬਲਿੰਗੀ ਆਊਟਫਿਟ 'ਚ ਕਾਫੀ ਸ਼ਾਹੀ ਲੱਗ ਰਹੀ ਸੀ। ਇਸ ਦੌਰਾਨ ਅਦਾਕਾਰਾ ਨੇ ਆਪਣਾ ਅੰਦਾਜ਼ ਦਿਖਾਉਣ 'ਚ ਕੋਈ ਕਸਰ ਨਹੀਂ ਛੱਡੀ।
ਐਸ਼ਵਰਿਆ ਨੇ ਆਪਣੇ ਬਲੂ-ਸਿਲਵਰ ਡਿਟੇਲਿੰਗ ਗਾਊਨ ਨਾਲ ਹੋਰ ਗਲੈਮ ਦਿਖਣ ਲਈ ਥੋੜ੍ਹਾ ਬੋਲਡ ਮੇਕਅੱਪ ਕੀਤਾ ਸੀ।
ਆਪਣੇ ਪਹਿਰਾਵੇ ਨੂੰ ਕੰਪਲੀਟ ਕਰਦੇ ਹੋਏ, ਅਭਿਨੇਤਰੀ ਨੇ ਨੀਲਾ ਅਤੇ ਸਿਲਵਰ ਆਈ ਸ਼ੈਡੋ ਵੀ ਲਗਾਇਆ। ਉਸ ਨੇ ਵੀ ਭਾਰੀ ਮਸਕਾਰਾ ਨਾਲ ਆਪਣੀਆਂ ਅੱਖਾਂ ਨੂੰ ਸਮੋਕੀ ਰੱਖਿਆ। ਉਸਨੇ ਗੁਲਾਬੀ ਸ਼ੇਡ ਦੀ ਲਿਪਸਟਿਕ ਲਗਾਈ ਸੀ ਅਤੇ ਆਪਣੇ ਵਾਲਾਂ ਨੂੰ ਕਰਲ ਨਾਲ ਖੁੱਲ੍ਹਾ ਛੱਡ ਦਿੱਤਾ ਸੀ।
ਅਦਾਕਾਰਾ ਨੇ ਇਸ ਲੁੱਕ ਦੇ ਨਾਲ ਘੱਟ ਤੋਂ ਘੱਟ ਗਹਿਣੇ ਪਹਿਨੇ ਸਨ। ਐਸ਼ਵਰਿਆ ਨੇ ਡ੍ਰੌਪ ਈਅਰਰਿੰਗਸ ਅਤੇ ਬਰੇਸਲੇਟ ਦੇ ਨਾਲ ਰਿੰਗ ਪਹਿਨੀ ਸੀ।
ਐਸ਼ਵਰਿਆ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਰਹੇ ਹਨ। ਹਾਲਾਂਕਿ ਦੂਜੇ ਦਿਨ ਕੁਝ ਯੂਜ਼ਰਸ ਨੂੰ ਐਸ਼ਵਰਿਆ ਦਾ ਲੁੱਕ ਪਸੰਦ ਨਹੀਂ ਆਇਆ।