Bollywood Actors Phobia: ਰਣਬੀਰ ਕਪੂਰ ਨੂੰ ਕਾਕਰੋਚ ਤੋਂ ਲੱਗਦਾ ਹੈ ਡਰ, ਕਾਕਰੋਚ ਦੇਖ ਕੰਬਣ ਲੱਗ ਜਾਂਦਾ ਹੈ ਐਕਟਰ
Bollywood Celebs Fear: ਬਾਲੀਵੁੱਡ ਵਿੱਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਚੀਜ਼ਾਂ ਦਾ ਫੋਬੀਆ ਹੈ। ਆਓ ਜਾਣਦੇ ਹਾਂ ਬਾਲੀਵੁੱਡ ਸਿਤਾਰੇ ਕਿਸ ਚੀਜ਼ ਤੋਂ ਡਰਦੇ ਹਨ।
Download ABP Live App and Watch All Latest Videos
View In Appਲਗਭਗ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੁੰਦਾ ਹੈ। ਅਜਿਹਾ ਹੀ ਹਾਲ ਬਾਲੀਵੁੱਡ ਸਿਤਾਰਿਆਂ ਦਾ ਵੀ ਹੈ ਪਰ ਕਈ ਅਜਿਹੇ ਸੈਲੇਬਸ ਹਨ ਜਿਨ੍ਹਾਂ ਦਾ ਡਰ ਤੁਹਾਨੂੰ ਬਹੁਤ ਅਜੀਬ ਲੱਗੇਗਾ। ਤਾਂ ਆਓ ਜਾਣਦੇ ਹਾਂ ਬਾਲੀਵੁੱਡ ਦੇ ਕੁਝ ਸਿਤਾਰਿਆਂ ਦੇ ਫੋਬੀਆ ਬਾਰੇ।
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮਨ 'ਚ ਲਿਫ਼ਟ ਨੂੰ ਲੈਕੇ ਡਰ ਬੈਠਿਆ ਹੋਇਆ ਹੈ। ਭਾਈਜਾਨ ਜਦੋਂ ਵੀ ਲਿਫ਼ਟ ;ਚ ਜਾਂਦੇ ਹਨ ਤਾਂ ਅਕਸਰ ਉਨ੍ਹਾਂ ਦੇ ਮਨ `ਚ ਇਹ ਡਰ ਬੈਠਿਆ ਰਹਿੰਦਾ ਹੈ ਕਿ ਕਿਤੇ ਲਿਫ਼ਟ ਡਿੱਗ ਨਾ ਪਵੇ
ਅਦਾਕਾਰਾ ਸੋਨਮ ਕਪੂਰ ਦੀ ਹਾਲਤ ਵੀ ਸਲਮਾਨ ਖਾਨ ਵਰਗੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਲਿਫ਼ਟ `ਚ ਫ਼ਸ ਨਾ ਜਾਵੇ।
ਸ਼ਾਹਰੁਖ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਕਰਨ-ਅਰਜੁਨ ਦੀ ਸ਼ੂਟਿੰਗ ਦੌਰਾਨ ਘੋੜ ਸਵਾਰੀ ਦਾ ਸੀਨ ਕਰਦੇ ਸਮੇਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਘੋੜਿਆਂ ਤੋਂ ਡਰਦੇ ਹਨ।
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਕੈਟਰੀਨਾ ਕੈਫ ਦਾ ਡਰ ਥੋੜਾ ਅਜੀਬ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਉਹ ਟਮਾਟਰ ਤੋਂ ਡਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਮਨ ਵਿੱਚ ਛਿਪਕਲੀ ਦਾ ਡਰ ਵੀ ਬਣਿਆ ਰਹਿੰਦਾ ਹੈ।
ਅਭਿਨੇਤਾ ਅਰਜੁਨ ਕਪੂਰ ਦਾ ਡਰ ਵੀ ਥੋੜ੍ਹਾ ਅਜੀਬ ਹੈ। ਅਰਜੁਨ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਘਰ ਦੇ ਛੱਤ ਵਾਲੇ ਪੱਖੇ ਦਾ ਡਰ ਹੈ ਅਤੇ ਉਹ ਉਸ ਕਮਰੇ ਵਿਚ ਕਦੇ ਨਹੀਂ ਰੁਕਦੇ ਜਿੱਥੇ ਪੱਖਾ ਲੱਗਾ ਹੁੰਦਾ ਹੈ।
ਅਭਿਸ਼ੇਕ ਬੱਚਨ ਦੇ ਫੋਬੀਆ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਲੋਕ ਸਿਹਤਮੰਦ ਰਹਿਣ ਲਈ ਫਲ ਖਾਂਦੇ ਹਨ, ਉੱਥੇ ਹੀ ਕਿਹਾ ਜਾਂਦਾ ਹੈ ਕਿ ਅਭਿਸ਼ੇਕ ਦੇ ਮਨ 'ਚ ਫਲਾਂ ਦਾ ਡਰ ਰਹਿੰਦਾ ਹੈ। ਉਹ ਫਲ ਨਹੀਂ ਖਾਂਦੇ।
ਅਦਾਕਾਰ ਰਣਬੀਰ ਕਪੂਰ ਦਾ ਡਰ ਕੁੜੀਆਂ ਨਾਲ ਮੇਲ ਖਾਂਦਾ ਹੈ। ਉਹ ਕਾਕਰੋਚਾਂ ਤੋਂ ਡਰਦੇ ਹਨ।