Chandigarh Kare Aashiqui Success Bash: ਪਾਰਟੀ ‘ਚ ਸ਼ਾਮਲ ਹੋਏ Hrithik Roshan, Ayushmann Khurrana ਤੋਂ ਲੈ ਕੇ Vani Kapoor, ਵੇਖੋ ਖਾਸ ਅੰਦਾਜ਼
ਹਾਲ ਹੀ 'ਚ ਰਿਲੀਜ਼ ਹੋਈ ਆਯੁਸ਼ਮਾਨ ਖੁਰਾਣਾ ਅਤੇ ਵਾਣੀ ਕਪੂਰ ਦੀ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਕਾਫੀ ਚਰਚਾ 'ਚ ਹੈ। ਫਿਲਮ ਨੂੰ ਫੈਨਸ ਵਲੋਂ ਕਾਫੀ ਵਧੀਆ ਹੁੰਗਾਰਾ ਮਿਲਿਆ ਹੈ। ਲੋਕਾਂ ਨੇ ਇਸ ਫਿਲਮ ਦੀ ਕਹਾਣੀ ਨੂੰ ਕਾਫੀ ਪਸੰਦ ਕੀਤਾ ਹੈ।
Download ABP Live App and Watch All Latest Videos
View In Appਇਸ ਲਈ ਫਿਲਮ ਦੀ ਸਫਲਤਾ ਪਾਰਟੀ ਮੁੰਬਈ 'ਚ ਹੋਈ ਜਿਸ 'ਚ ਨਾ ਸਿਰਫ ਫਿਲਮ ਦੀ ਸਟਾਰ ਕਾਸਟ ਸਗੋਂ ਸੁਪਰਸਟਾਰ ਰਿਤਿਕ ਰੋਸ਼ਨ ਵੀ ਨਜ਼ਰ ਆਏ।
ਮੁੰਬਈ ਦੇ ਬਾਂਦਰਾ ਸਥਿਤ ਸੈਲੀਬ੍ਰਿਟੀ ਰੈਸਟੋਰੈਂਟ ਓਲੀਵ ਵਿੱਚ ਸਕਸੈਕ ਪਾਰਟੀ ਕੀਤੀ ਗਈ ਜਿਸ ਵਿੱਚ ਆਯੁਸ਼ਮਾਨ ਖੁਰਾਨਾ, ਵਾਣੀ ਕਪੂਰ, ਰਿਤਿਕ ਰੋਸ਼ਨ ਅਤੇ ਫਿਲਮ ਨਾਲ ਜੁੜੇ ਖਾਸ ਲੋਕ ਮੌਜੂਦ ਸੀ।
ਇਸ ਦੌਰਾਨ ਫਿਲਮ ਦੇ ਮੁੱਖ ਕਲਾਕਾਰ ਵਾਣੀ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਮੈਚਿੰਗ ਪਹਿਰਾਵੇ ਵਿੱਚ ਨਜ਼ਰ ਆਏ। ਦੋਵਾਂ ਨੇ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਸੀ।
ਵਾਣੀ ਕਪੂਰ ਬਲੈਕ ਲੌਂਗ ਮਿਡੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਉਥੇ ਹੀ ਆਯੁਸ਼ਮਾਨ ਖੁਰਾਨਾ ਦਾ ਅੰਦਾਜ਼ ਵੀ ਜ਼ਬਰਦਸਤ ਲੱਗ ਰਿਹਾ ਸੀ। ਪਰ ਰਿਤਿਕ ਰੋਸ਼ਨ ਨੇ ਸਾਰੀ ਲਾਈਮਲਾਈਟ ਲੁੱਟ ਲਈ।