ਹੱਥਾਂ 'ਚ ਹੱਥ ਪਾ ਇੱਕੋ ਜਿਹੇ ਕੱਪੜੇ ਪਾਏ ਏਅਰਪੋਰਟ 'ਤੇ ਸਪੌਟ ਹੋਏ Deepika Padukone ਤੇ Ranveer Singh ਦੀਆਂ ਖੂਬਸੂਰਤ ਤਸਵੀਰਾਂ
ਬਾਲੀਵੁੱਡ ਦੇ ਲਵ-ਕਪੱਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਸਭ ਦੇ ਮਨਪਸੰਦ ਜੋੜਿਆਂ ਚੋਂ ਇੱਕ ਹਨ। ਉਹ ਦੋਵੇਂ ਇੱਕ ਦੂਜੇ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ ਹੈ। ਜਿੱਥੋਂ ਉਹ ਬੈਂਗਲੁਰੂ ਰਵਾਨਾ ਹੋਏ।
Download ABP Live App and Watch All Latest Videos
View In Appਦੀਪਿਕਾ ਅਤੇ ਰਣਵੀਰ ਬਾਲੀਵੁੱਡ ਦੇ ਕੂਲਸ ਜੋੜਿਆਂ ਚੋਂ ਇਕ ਹਨ। ਏਅਰਪੋਰਟ 'ਤੇ ਉਨ੍ਹਾਂ ਦਾ ਕੂਲ ਅੰਦਾਜ਼ ਵੇਖਣ ਨੂੰ ਮਿਲਿਆ।
ਇਸ ਦੌਰਾਨ ਇੱਕ ਵਾਰ ਫਿਰ ਦੋਵੇਂ ਟਵਿਨਿੰਗ ਕਰਦੇ ਹੋਏ ਨਜ਼ਰ ਆਏ। ਅਤੇ ਦੋਵਾਂ ਨੇ ਕੋਰੋਨਾ ਤੋਂ ਖੁਦ ਨੂੰ ਬਚਾਉਣ ਲਈ ਉਨ੍ਹਾਂ ਦੇ ਚਿਹਰੇ 'ਤੇ ਮਾਸਕ ਵੀ ਲਗਾਏ ਸੀ।
ਦੀਪਿਕਾ ਨੇ ਇਸ ਦੌਰਾਨ ਵ੍ਹਾਈਟ ਟੌਪ ਅਤੇ ਬਲੈਕ ਜੀਨਸ ਦੇ ਨਾਲ ਬਲੂ ਕਲਰ ਜੈਕੇਟ ਪਾਈ ਹੋਈ ਸੀ। ਜਿਸ ਵਿਚ ਉਸ ਦਾ ਲੁੱਕ ਕਮਾਲ ਦਾ ਲੱਗ ਰਿਹਾ ਸੀ।
ਰਣਵੀਰ ਦੀ ਗੱਲ ਕਰੀਏ ਉਹ ਆਪਣੇ ਅਤਰੰਗੀ ਡ੍ਰੈਸਿੰਗ ਸੈਂਸ ਲਈ ਫੇਮਸ ਹੈ ਅਤੇ ਇਸ ਤੋਂ ਇਲਾਵਾ ਉਸ ਨੂੰ ਏਅਰਪੋਰਟ 'ਤੇ ਕੈਜੁਅਲ ਲੁੱਕ 'ਚ ਸਪੌਟ ਕੀਤਾ ਗਿਆ।
ਰਣਵੀਰ ਨੇ ਦੀਪਿਕਾ ਨਾਲ ਮੇਲ ਖਾਂਦੇ ਵ੍ਹਾਈਟ ਟੀ-ਸ਼ਰਟ ਬਲੈਕ ਜੀਨਸ ਅਤੇ ਬਲੂ ਜੈਕਟ ਪਾਈ। ਇਸ 'ਚ ਰਣਵੀਰ ਕਾਫੀ ਸਮਾਰਟ ਲੱਗ ਰਿਹਾ ਸੀ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਦੋਵੇਂ ਬਹੁਤ ਜਲਦੀ ਫ਼ਿਲਮ 83 ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਕਹਾਣੀ 'ਤੇ ਅਧਾਰਤ ਹੈ। ਫ਼ਿਲਮ ਵਿੱਚ ਦੀਪਿਕਾ ਕਪਿਲ ਦੇਵ ਦੀ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ