Disha Patani Pics : ਆਫ-ਸ਼ੋਲਡਰ ਕਾਰਸੇਟ ਡਰੈੱਸ 'ਚ ਬੇਹੱਦ ਸਿਜਲਿੰਗ ਦਿਸ਼ਾ ਪਟਾਨੀ ਦਾ ਲੁੱਕ , ਪੈਰ 'ਤੇ ਬੰਨ੍ਹੀ ਪੱਟੀ ਨੇ ਖਿੱਚਿਆ ਧਿਆਨ
Disha Patani Pics : ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਹਰ ਵਾਰ ਆਪਣੇ ਸ਼ਾਨਦਾਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ। ਹਾਲ ਹੀ 'ਚ ਉਹ ਇਕ ਵਾਰ ਫਿਰ ਕੁਝ ਅਜਿਹੇ ਹੀ ਅੰਦਾਜ਼ 'ਚ ਨਜ਼ਰ ਆਈ ਹੈ।
Download ABP Live App and Watch All Latest Videos
View In Appਦਿਸ਼ਾ ਪਟਨੀ ਦੀ ਗਿਣਤੀ ਸੀਜ਼ਲਿੰਗ ਅਤੇ ਗਲੈਮਰਸ ਅਭਿਨੇਤਰੀਆਂ 'ਚ ਕੀਤੀ ਜਾਂਦੀ ਹੈ। ਉਸ ਦੀ ਕੋਈ ਵੀ ਤਸਵੀਰ ਮਿੰਟਾਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਇਕ ਵਾਰ ਫਿਰ ਹੋਇਆ ਜਦੋਂ ਬੀਤੀ ਰਾਤ ਉਸ ਨੂੰ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ, ਜਿੱਥੇ ਪੈਪਸ ਨੇ ਉਸ ਦੀਆਂ ਕਈ ਝਲਕੀਆਂ ਕੈਮਰੇ ਵਿਚ ਕੈਦ ਕੀਤੀਆਂ।
ਦਿਸ਼ਾ ਪਟਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਦੇਰ ਰਾਤ ਬਾਂਦਰਾ ਸਥਿਤ ਅਕੀਨਾ ਰੈਸਟੋਰੈਂਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਉਸਨੇ ਪਿੰਕ ਅਤੇ ਸੰਤਰੀ ਸ਼ੇਡ ਵਿੱਚ ਇੱਕ ਫਲੋਰਲ ਕੋਰਸੇਟ ਆਊਟਫਿਟ ਪਾਇਆ ਸੀ। ਉਸਨੇ ਇਸ ਆਫ ਸ਼ੋਲਡਰ ਡਰੈੱਸ ਦੇ ਨਾਲ ਇੱਕ ਨਾਜ਼ੁਕ ਲਾਕੇਟ ਨੂੰ ਐਕਸੈਸਰਾਈਜ਼ ਕੀਤਾ ਹੈ।
ਇਸ ਦੌਰਾਨ ਦਿਸ਼ਾ ਪਟਾਨੀ ਦੇ ਸੱਜੇ ਪੈਰ 'ਤੇ ਬੰਨ੍ਹੀ ਪੱਟੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਫ਼ੈਨਜ ਨੂੰ ਆਪਣੇ ਪੈਰ 'ਤੇ ਲੱਗੀ ਸੱਟ ਬਾਰੇ ਅਪਡੇਟ ਦਿਤਾ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਜਲਦ ਹੀ ਸਿਧਾਰਥ ਮਲਹੋਤਰਾ ਨਾਲ ਫਿਲਮ 'ਯੋਧਾ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਫਿਲਮ 'ਪ੍ਰੋਜੈਕਟ ਕੇ' ਦਾ ਵੀ ਹਿੱਸਾ ਹੈ।