ਵਿਆਹ ਤੋਂ 11 ਮਹੀਨੇ ਬਾਅਦ ਹੀ ਹੋਈ ਸੀ ਦਿਵਿਆ ਭਾਰਤੀ ਦੀ ਮੌਤ, ਸਿਰਫ਼ 19 ਸਾਲ ਦੀ ਉਮਰ
ਦਿਵਿਆ ਭਾਰਤੀ ਬਾਲੀਵੁੱਡ 'ਚ ਇਕ ਵੱਡੀ ਸਟਾਰ ਸੀ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਕਰੀਅਰ ਹੋਰ ਬੁਲੰਦੀਆਂ ਛੂੰਹਦਾ 19 ਸਾਲ ਦੀ ਉਮਰ 'ਚ ਉਸ ਦੀ ਮੌਤ ਹੋ ਗਈ ਸੀ। ਦਿਵਿਆ ਨੇ ਆਪਣੇ ਹੀ ਘਰ ਦੀ ਪੰਜਵੀਂ ਮੰਜ਼ਿਲ ਤੋਂ ਕੁੱਦ ਕੇ ਜਾਨ ਦੇ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਿਸ ਨੇ ਇਸ ਨੂੰ ਐਕਸੀਡੈਂਟ ਕਰਾਰ ਦਿੱਤਾ ਸੀ।
Download ABP Live App and Watch All Latest Videos
View In Appਕਿਹਾ ਜਾਂਦਾ ਹੈ ਕਿ ਦਿਵਿਆ ਭਾਰਤੀ ਨਸ਼ੇ 'ਚ ਪੰਜਵੀਂ ਮੰਜ਼ਿਲ ਦੀ ਬਾਲਕਨੀ ਤੋਂ ਡਿੱਗ ਗਈ ਸੀ। ਉਸ ਸਮੇਂ 1992 'ਚ ਦਿਵਿਆ ਭਾਰਤੀ ਨੇ ਸਾਜਿਦ ਨਾਡਿਆਵਾਲਾ ਨਾਲ ਵਿਆਹ ਕਰਵਾਇਆ ਸੀ। ਦਿਵਿਆ ਨੂੰ ਸਾਜਿਦ ਨਾਲ ਪਿਆਰ ਹੋ ਗਿਆ ਸੀ।
ਕਿਹਾ ਜਾਂਦਾ ਹੈ ਕਿ ਦਿਵਿਆ ਨੇ ਸਾਜਿਦ ਨਾਲ ਵਿਆਹ ਕਰਾਉਣ ਦੀ ਕਾਫੀ ਜ਼ਿੱਦ ਕੀਤੀ ਸੀ। ਹਾਲਾਂਕਿ ਦੋਵਾਂ ਨੇ ਦੁਨੀਆਂ ਤੋਂ ਆਪਣਾ ਵਿਆਹ ਲੁਕਾ ਕੇ ਰੱਖਿਆ ਸੀ।
ਦਿਵਿਆ ਭਾਰਤੀ ਦੇ ਵਿਆਹ ਤੋਂ 11 ਮਹੀਨੇ ਬਾਅਦ ਹੀ ਉਨ੍ਹਾਂ ਦੇ ਘਰ ਅਜਿਹੀ ਘਟਨਾ ਘਟੀ ਜਿਸ ਮਗਰੋਂ ਉਹ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਅਜਿਹਾ ਮੰਨਿਆ ਜਾਂਦਾ ਹੈ ਕਿ ਦਿਵਿਆ ਦੀ ਮੌਤ ਉਨ੍ਹਾਂ ਦੇ ਪੰਜਵੀਂ ਮੰਜਿਲ ਸਥਿਤ ਫਲੈਟ ਤੋਂ ਡਿੱਗ ਕੇ ਹੋਈ ਸੀ। ਦਿਵਿਆ ਦੀ ਮੌਤ ਦਾ ਰਾਜ਼ ਅਜੇ ਤਕ ਸੁਲਝ ਨਹੀਂ ਸਕਿਆ।