Diwali 2021 Styling Tips: ਇਸ ਫੈਸਟੀਵਲ ਸੀਜ਼ਨ ਧਨਤੇਰਸ ਤੋਂ ਭਾਈ ਦੂਜ ਤੱਕ ਟਰਾਈ ਕਰੋ ਇਹ ਖੂਬਸੂਰਤ ਡ੍ਰੈੱਸ
ਦੀਵਾਲੀ ਦੇ ਪੰਜ ਦਿਨਾਂ ਤਿਉਹਾਰ ਵਿੱਚ ਧਨਤੇਰਸ ਸਭ ਤੋਂ ਪਹਿਲਾਂ ਆਉਂਦਾ ਹੈ। ਧਨਤੇਰਸ ਦੇ ਖਾਸ ਮੌਕੇ 'ਤੇ ਤੁਸੀਂ ਹਲਕੀ ਤੇ ਸ਼ਾਨਦਾਰ ਡਰੈੱਸ ਕੈਰੀ ਕਰ ਸਕਦੇ ਹੋ। ਇਸ ਦਿਨ ਜ਼ਿਆਦਾਤਰ ਲੋਕ ਖਰੀਦਦਾਰੀ ਕਰਦੇ ਹਨ, ਇਸ ਲਈ ਅਜਿਹੇ ਕੱਪੜੇ ਪਹਿਨੋ ਜਿਸ ਵਿਚ ਤੁਸੀਂ ਸੁੰਦਰ ਹੋਣ ਦੇ ਨਾਲ-ਨਾਲ ਆਰਾਮਦਾਇਕ ਵੀ ਹੋਵੋ। ਤੁਸੀਂ ਸਾਧਾਰਨ ਸੂਟ ਦੇ ਨਾਲ ਵੱਡੀਆਂ ਮੁੰਦਰਾ ਵੀ ਕੈਰੀ ਕਰ ਸਕਦੇ ਹੋ।
Download ABP Live App and Watch All Latest Videos
View In Appਨਰਕ ਚਤੁਰਦਸ਼ੀ 'ਤੇ ਤੁਸੀਂ ਗੂੜ੍ਹੇ ਰੰਗ ਦੇ ਕੱਪੜੇ ਪਾ ਸਕਦੇ ਹੋ। ਇਸ ਦੇ ਲਈ ਤੁਸੀਂ ਬਲੂ ਜਾਂ ਬਲੈਕ ਕਲਰ ਦੀ ਸਾੜੀ ਵੀ ਕੈਰੀ ਕਰ ਸਕਦੇ ਹੋ। ਇਹ ਤੁਹਾਡੀ ਸੁੰਦਰਤਾ ਨੂੰ ਵਧਾਏਗਾ।
ਦੀਵਾਲੀ ਸਭ ਤੋਂ ਵੱਡਾ ਤਿਉਹਾਰ ਹੈ। ਇਸ ਦਿਨ ਤੁਸੀਂ ਆਪਣੀ ਲੁੱਕ ਨੂੰ ਖਾਸ ਬਣਾਉਣ ਲਈ ਲਹਿੰਗਾ ਟਰਾਈ ਕਰ ਸਕਦੇ ਹੋ। ਇਸ ਲਈ ਤੁਸੀਂ ਨੈੱਟ ਜਾਂ ਰਵਾਇਤੀ ਰਾਜਸਥਾਨੀ ਲਹਿੰਗਾ ਵੀ ਟ੍ਰਾਈ ਕਰ ਸਕਦੇ ਹੋ।
ਗੋਵਰਧਨ ਪੂਜਾ ਵਾਲੇ ਦਿਨ ਤੁਸੀਂ ਭਾਰੀ ਵਰਕ ਸੂਟ ਪਹਿਨ ਸਕਦੇ ਹੋ। ਇਸ ਤਰ੍ਹਾਂ ਦਾ ਪਹਿਰਾਵਾ ਤੁਹਾਨੂੰ ਤਿਉਹਾਰ ਦਾ ਅਹਿਸਾਸ ਦਿਵਾਏਗਾ ਤੇ ਤੁਸੀਂ ਬਹੁਤ ਸੁੰਦਰ ਦਿਖਾਈ ਦਿਓਗੇ।
ਭਾਈ ਦੂਜ ਦੇ ਦਿਨ ਤੁਸੀਂ ਬਨਾਰਸੀ ਸਾੜੀ ਲੈ ਸਕਦੇ ਹੋ। ਇਸ ਦੇ ਨਾਲ ਵੱਡੀਆਂ ਮੁੰਦਰਾ ਕੈਰੀ ਕਰੋ। ਇਹ ਸਾੜ੍ਹੀ ਤੁਹਾਨੂੰ ਆਰਾਮ ਦੇ ਨਾਲ-ਨਾਲ ਤਿਉਹਾਰ ਦਾ ਅਹਿਸਾਸ ਵੀ ਦੇਵੇਗੀ।