ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੇ ਵਿਆਹ ਮਗਰੋਂ 9 ਮਹੀਨੇ ਤੋਂ ਵੀ ਪਹਿਲਾਂ ਦਿੱਤੀ ਖੁਸ਼ਖ਼ਬਰੀ
ਬਾਲੀਵੁੱਡ ਇੰਡਸਟਰੀ 'ਚ ਕਈ ਅਦਾਕਾਰਾਂ ਅਜਿਹੀਆਂ ਹਨ, ਜਿਨ੍ਹਾਂ ਨੇ ਵਿਆਹ ਤੋਂ ਤੁੰਰਤ ਬਾਅਦ ਯਾਨੀ 9 ਮਹੀਨੇ ਜਾਂ ਇਸ ਤੋਂ ਪਹਿਲਾਂ ਬੇਬੀ ਨੂੰ ਜਨਮ ਦਿੱਤਾ। ਇਨ੍ਹਾਂ 'ਚ ਏਵਲਿਨ ਸ਼ਰਮਾ, ਦਿਆ ਮਿਰਜਾ, ਸ੍ਰੀਦੇਵੀ, ਕੋਂਕਣ ਸੇਨਸ਼ਰਮਾ ਸਮੇਤ ਕਈ ਅਦਾਕਾਰਾਂ ਦੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In Appਬਿਜ਼ਨੈਸਮੈਨ ਵੈਭਵ ਰੇਖੀ ਨਾਲ ਵਿਆਹ ਤੋਂ ਬਾਅਦ ਜਦ ਦਿਆ ਮਿਰਜਾ ਹਨੀਮੂਨ ਤੇ ਗਈ ਸੀ ਤਾਂ ਉਦੋਂ ਉਨ੍ਹਾਂ ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਫੈਨਜ਼ ਨੂੰ ਦਿੱਤੀ ਸੀ।
ਮਹਿਮਾ ਚੌਧਰੀ ਨੇ ਜਦੋਂ ਮਾਰਚ 2006 'ਚ ਬੋਬੀ ਮੁਖਰਜੀ ਨਾਲ ਵਿਆਹ ਕਰਵਾਇਆ ਸੀ ਤਾਂ ਉਸ ਸਮੇਂ ਉਹ ਪੰਜ ਮਹੀਨੇ ਦੀ ਪ੍ਰੈਗਨੇਂਟ ਸੀ।
ਅਦਾਕਾਰਾ ਸੇਲਿਨਾ ਜੇਟਲੀ ਨੇ ਸਾਲ 2011 'ਚ ਪੀਟਰ ਹੌਗ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਕਰੀਬ 9 ਮਹੀਨਿਆਂ ਤੋਂ ਪਹਿਲਾਂ ਹੀ ਸੇਲਿਨਾ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।
ਅਦਾਕਾਰਾ ਕੌਂਕਣ ਸੇਨਸ਼ਰਮਾ ਤੇ ਰਣਵੀਰ ਸ਼ੌਰੀ ਨੇ ਹੜਬੜਾਹਟ 'ਚ ਵਿਆਹ ਕਰਵਾਇਆ ਸੀ। ਰਿਪੋਰਟਾਂ ਮੁਤਾਬਕ ਵਿਆਹ ਦੌਰਾਨ ਕੌਂਕਣ ਪਹਿਲਾਂ ਤੋਂ ਹੀ ਪ੍ਰੈਗਨੇਂਟ ਸੀ।
ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਅਦਾਕਾਰਾ ਨੇਹਾ ਧੂਪੀਆ ਨੇ ਜਦੋਂ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ ਤਾਂ ਉਦੋਂ ਉਹ ਪ੍ਰੈਗਨੈਂਸੀ ਦੇ ਤੀਜੇ ਮਹੀਨੇ 'ਚ ਸੀ।
ਸ੍ਰੀਦੇਵੀ ਨੇ ਜਦੋਂ ਪ੍ਰੋਡਿਊਸਰ ਬੋਨੀ ਕਪੂਰ ਨਾਲ ਵਿਆਹ ਕਰਵਾਇਆ ਸੀ ਉਸ ਸਮੇਂ ਉਹ 7 ਮਹੀਨੇ ਦੀ ਪ੍ਰੈਗਨੇਂਟ ਸੀ। ਇੰਟਰਵਿਊ ਦੌਰਾਨ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਸੀ।
ਅਦਾਕਾਰਾ ਏਵਲਿਨ ਸ਼ਰਮਾ ਨੇ 15 ਮਈ ਨੂੰ ਲੌਂਗਟਾਇਮ ਬੁਆਏਫਰੈਂਡ ਡਾ.ਤੁਸ਼ਾਨ ਭਿੰਡੀ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਹੀ ਉਹ ਪ੍ਰੈਗਨੇਂਟ ਹੈ।