Shocking: ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਬੁਰੇ ਹਾਲ 'ਚ ਨਜ਼ਰ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਭਰਤੀ
ਬਾਥਰੂਮ ਦਾ ਵੀਡੀਓ ਲੀਕ ਹੋਣ ਤੋਂ ਬਾਅਦ ਹੁਣ ਉਰਵਸ਼ੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਅਦਾਕਾਰਾ ਦੀ ਹਾਲਤ ਖਰਾਬ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਰਵਸ਼ੀ ਨੂੰ ਹੁਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Download ABP Live App and Watch All Latest Videos
View In Appਉਰਵਸ਼ੀ ਰੌਤੇਲਾ ਹਸਪਤਾਲ ਭਰਤੀ ਦੱਸ ਦੇਈਏ ਕਿ ਉਰਵਸ਼ੀ ਦਾ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਉਹ ਹਸਪਤਾਲ ਦਾ ਹੈ। ਅਦਾਕਾਰਾ ਨੇ ਖੁਦ ਆਪਣੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਉਰਵਸ਼ੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਬੇਨਤੀ ਕੀਤੀ ਹੈ।
ਅਦਾਕਾਰਾ ਨੇ ਹੁਣ ਪ੍ਰਸ਼ੰਸਕਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਅਭਿਨੇਤਰੀ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਮੇਰੇ ਲਈ ਪ੍ਰਾਰਥਨਾ ਕਰੋ।' ਵੀਡੀਓ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਉਸ ਦੇ ਹੱਥਾਂ ਨਾਲ ਹੋਈ। ਉਰਵਸ਼ੀ ਰੌਤੇਲਾ ਨੇ ਦਿਖਾਇਆ ਹੈ ਕਿ ਉਸ ਦੀਆਂ ਉਂਗਲਾਂ ਤੋਂ ਖੂਨ ਨਿਕਲ ਰਿਹਾ ਹੈ।
ਕੀ ਹੈ ਉਰਵਸ਼ੀ ਰੌਤੇਲਾ ਦੇ ਐਡਮਿਟ ਹੋਣ ਦੀ ਵਜ੍ਹਾ ? ਇਸ ਤੋਂ ਬਾਅਦ ਅਭਿਨੇਤਰੀ ਹਸਪਤਾਲ ਦੇ ਕਮਰੇ 'ਚ ਖਿੜਕੀ ਦੇ ਕੋਲ ਸੀਟ 'ਤੇ ਬੈਠੀ ਕੁਝ ਪੜ੍ਹਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਮੂੰਹ 'ਤੇ ਮਾਸਕ ਪਾਇਆ ਹੋਇਆ ਹੈ ਜੋ ਵੱਡੀ ਮਸ਼ੀਨ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਅਭਿਨੇਤਰੀ ਨੂੰ ਕੀ ਹੋਇਆ ਹੈ ਅਤੇ ਉਹ ਕਿਉਂ ਦਾਖਲ ਹੋਈ ਹੈ? ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਪਰ ਇਸਦੇ ਨਾਲ ਹੀ ਵੀਡੀਓ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਹ ਸ਼ਾਇਦ ਅਦਾਕਾਰਾ ਦੀ ਕਿਸੇ ਫਿਲਮ ਦਾ ਹੀ ਹਿੱਸਾ ਹੈ।
ਉਰਵਸ਼ੀ ਹੋਈ ਟ੍ਰੋਲ ਹੁਣ ਉਰਵਸ਼ੀ ਦੇ ਵੀਡੀਓ ਦੇ ਕਮੈਂਟ ਸੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਲੋਕ ਉਨ੍ਹਾਂ ਲਈ ਪ੍ਰਾਰਥਨਾ ਕਰਨ ਜਾਂ ਉਸ ਦੀ ਚਿੰਤਾ ਕਰਨ ਦੀ ਬਜਾਏ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਇੱਕ ਟਰੋਲਰ ਨੇ ਕਿਹਾ, 'ਇੰਨੀ ਸੱਟ ਝੱਲਣ ਤੋਂ ਬਾਅਦ ਤੁਸੀਂ ਹੋਸ਼ ਵਿੱਚ ਕਿਵੇਂ ਹੋ?' ਤੁਸੀਂ ਬਹੁਤ ਹਿੰਮਤ ਵਾਲੇ ਹੋ।' ਇਕ ਯੂਜ਼ਰ ਨੇ ਲਿਖਿਆ, 'ਉਂਗਲੀ 'ਚ ਛੋਟੇ ਜਿਹੇ ਕੱਟ ਤੋਂ ਬਾਅਦ ਹਸਪਤਾਲ 'ਚ ਭਰਤੀ ਹੋਣ ਵਾਲੀ ਪਹਿਲੀ ਔਰਤ। ਇੱਕ ਨੇ ਮਜ਼ਾਕ ਵਿੱਚ ਲਿਖਿਆ, 'ਉਰਵਸ਼ੀ, ਉਰਵਸ਼ੀ, ਆਰਾਮ ਕਰੋ, ਉਰਵਸ਼ੀ।'