Farhan Akhtar love story: ਰਿਐਲਟੀ ਸ਼ੋਅ 'ਚ ਮਿਲੇ ਸੀ ਸ਼ਿਬਾਨੀ ਦਾਂਡੇਕਰ ਤੇ ਫਰਹਾਨ ਅਖਤਰ, ਕੁਝ ਇੰਝ ਸ਼ੁਰੂ ਹੋਈ ਸੀ Love Story
Farhan Akhtar Shibani Dandekar Wedding: ਬਾਲੀਵੁੱਡ ਦੀ ਮਸ਼ਹੂਰ ਜੋੜੀ ਮੰਨੇ ਜਾਂਦੇ ਫਰਹਾਨ ਅਖਤਰ (Farhan Akhtar) ਤੇ ਸ਼ਿਬਾਨੀ ਦਾਂਡੇਕਰ (Shibani Dandekar) ਦੇ ਘਰ ਸ਼ਹਿਨਾਈ ਗੂੰਜਣ ਜਾ ਰਹੀ ਹੈ। 19 ਫਰਵਰੀ ਨੂੰ ਇਹ ਜੋੜਾ ਰਵਾਇਤੀ ਤਰੀਕੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗਾ। ਇਸ ਤੋਂ ਬਾਅਦ ਸ਼ਿਬਾਨੀ ਤੇ ਫਰਹਾਨ (Shibani and Farhan) 21 ਫਰਵਰੀ ਨੂੰ ਸਿਵਲ ਸੈਰੇਮਨੀ 'ਚ ਵਿਆਹ ਕਰਨਗੇ। ਵਿਆਹ ਤਾਂ ਠੀਕ ਹੈ ਪਰ ਕੀ ਤੁਸੀਂ ਉਨ੍ਹਾਂ ਦੀ ਪ੍ਰੇਮ ਕਹਾਣੀ ਬਾਰੇ ਜਾਣਦੇ ਹੋ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਸਾਡੀ ਰਿਪੋਰਟ 'ਚ ਪੜ੍ਹੋ ਕਿਵੇਂ ਸ਼ੁਰੂ ਹੋਈ ਫਰਹਾਨ ਅਤੇ ਸ਼ਿਬਾਨੀ ਦੀ ਪ੍ਰੇਮ ਕਹਾਣੀ?
Download ABP Live App and Watch All Latest Videos
View In Appਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਦੀ ਪ੍ਰੇਮ ਕਹਾਣੀ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ। ਸ਼ਿਬਾਨੀ ਦਾਂਡੇਕਰ ਅਤੇ ਫਰਹਾਨ ਅਖਤਰ ਦੀ ਮੁਲਾਕਾਤ ਇਕ ਰਿਐਲਿਟੀ ਸ਼ੋਅ ਦੇ ਮੰਚ 'ਤੇ ਹੋਈ ਸੀ। ਚਾਰ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸ਼ਿਬਾਨੀ ਅਤੇ ਫਰਹਾਨ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
I Can Do that ਸ਼ੋਅ 2015 ਵਿੱਚ ਲਾਂਚ ਕੀਤਾ ਗਿਆ ਸੀ। ਇਸੇ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ। ਇਸ ਸ਼ੋਅ ਦੇ ਹੋਸਟ ਫਰਹਾਨ ਅਖਤਰ ਸਨ। ਇਸ ਦੇ ਨਾਲ ਹੀ ਉਸ ਸ਼ੋਅ ਦੀ ਪ੍ਰਤੀਯੋਗੀ ਸ਼ਿਬਾਨੀ ਦਾਂਡੇਕਰ ਸੀ। ਇਸ ਸ਼ੋਅ ਦਾ ਦੋਵਾਂ ਨੂੰ ਇਕੱਠੇ ਲਿਆਉਣ 'ਚ ਵੱਡਾ ਯੋਗਦਾਨ ਹੈ।
ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਹੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਅਦਾਕਾਰਾ ਦੀ ਪੋਸਟ ਨੇ ਸ਼ਿਬਾਨੀ ਤੇ ਫਰਹਾਨ ਦੀ ਡੇਟਿੰਗ ਦੀਆਂ ਖਬਰਾਂ ਨੂੰ ਹਵਾ ਦਿੱਤੀ। ਇਸ ਦੌਰਾਨ ਸ਼ਿਬਾਨੀ ਆਪਣੀ ਇੰਸਟਾ ਪੋਸਟ 'ਚ ਫਰਹਾਨ ਦਾ ਬੈਕ ਕੈਮਰਾ ਫੇਸ ਕਰਦੀ ਨਜ਼ਰ ਆਈ। ਇਸ ਤਸਵੀਰ ਨੂੰ ਫਰਹਾਨ ਨੇ ਬਾਅਦ 'ਚ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਸੀ।
ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਨੇ ਸਾਲ 2018 ਵਿੱਚ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਇਹ ਦੋਵੇਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀ ਰਿਸੈਪਸ਼ਨ 'ਚ ਜੋੜੇ ਦੇ ਰੂਪ 'ਚ ਪਹੁੰਚੇ ਸਨ। ਇਸ ਤੋਂ ਬਾਅਦ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੁਕਾਇਆ ਨਹੀਂ।
ਉਦੋਂ ਤੋਂ ਹੀ ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਗਿਆ ਸੀ। ਦੋਵਾਂ ਨੇ Vacation ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਿਬਾਨੀ ਦਾਂਡੇਕਰ ਨੇ ਸਾਲ 2020 'ਚ ਫਰਹਾਨ ਅਖਤਰ ਦੇ ਨਾਂ ਦਾ ਟੈਟੂ ਵੀ ਬਣਵਾਇਆ ਸੀ।
ਫਰਹਾਨ ਅਖਤਰ ਦਾ ਇਹ ਦੂਜਾ ਵਿਆਹ ਹੈ। ਫਰਹਾਨ ਅਖਤਰ ਦਾ ਆਪਣੀ ਪਹਿਲੀ ਪਤਨੀ ਅਧੁਨਾ ਭਬਾਨੀ ਨਾਲ ਸਾਲ 2017 'ਚ ਤਲਾਕ ਹੋ ਗਿਆ ਸੀ। ਇਹ ਜੋੜਾ ਵਿਆਹ ਦੇ 16 ਸਾਲ ਬਾਅਦ ਵੱਖ ਹੋ ਗਿਆ।