Karisma Kapoor ਤੋਂ ਲੈ ਕੇ Sussanne Khan ਤੱਕ ਇਨ੍ਹਾਂ ਐਕਟਰਸ ਨੇ ਤਲਾਕ ਮਗਰੋਂ ਨਹੀਂ ਵਸਾਇਆ ਮੁੜ ਘਰ
ਰਿਤਿਕ ਰੋਸ਼ਨ ਤੇ ਸੁਜ਼ੈਨ ਖ਼ਾਨ ਨੇ ਵਿਆਹ ਦੇ 14 ਸਾਲਾਂ ਬਾਅਦ ਇੱਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ। ਦੋਵੇਂ ਕਰੀਬ 7 ਸਾਲਾਂ ਤੋਂ ਵੱਖ ਹੋਏ ਹਨ। ਪਰ ਨਾ ਤਾਂ ਸੁਜ਼ੈਨ ਤੇ ਰਿਤਿਕ ਨੇ ਮੁੜ ਵਿਆਹ ਕਰਾਉਣ ਬਾਰੇ ਸੋਚਿਆ। ਉਹ ਆਪਣੇ ਦੋਵੇਂ ਬੱਚਿਆਂ ਹਰਨ ਤੇ ਸ਼੍ਰੀਧਰਨ ਦਾ ਪਾਲਣ ਪੋਸ਼ਣ ਕਰ ਰਹੇ ਹਨ।
Download ABP Live App and Watch All Latest Videos
View In Appਬਾਲੀਵੁੱਡ ਦੀ ਲੋਲੋ ਯਾਨੀ ਕ੍ਰਿਸ਼ਮਾ ਕਪੂਰ ਤੇ ਸੰਜੇ ਕਪੂਰ ਵੀ 11 ਸਾਲ ਇਕੱਠੇ ਰਹਿਣ ਤੋਂ ਬਾਅਦ ਵੱਖ ਹੋ ਗਏ। ਕ੍ਰਿਸ਼ਮਾ ਨੇ ਆਪਣੇ ਬੱਚਿਆਂ ਸਮਾਇਰਾ ਤੇ ਕਿਯਾਨ ਦੀ ਕਸਟਡੀ ਹਾਸਲ ਕੀਤੀ ਸੀ। ਕ੍ਰਿਸ਼ਮਾ ਤੇ ਸੰਜੇ ਦਾ ਸਾਲ 2016 ਵਿਚ ਤਲਾਕ ਹੋ ਗਿਆ ਸੀ।
ਰੀਨਾ ਦੱਤਾ ਰੀਨਾ ਦੱਤਾ ਤੇ ਆਮਿਰ ਖ਼ਾਨ ਦੇ ਵਿਆਹ ਨੂੰ 16 ਸਾਲ ਹੋਏ ਸੀ ਪਰ ਦੋਵਾਂ ਦਾ ਸਾਲ 2002 ਵਿਚ ਤਲਾਕ ਹੋ ਗਿਆ। ਆਮਿਰ ਨੇ ਬਾਅਦ ਵਿੱਚ ਕਿਰਨ ਰਾਓ ਨਾਲ ਮੁੜ ਤੋਂ ਵਿਆਹ ਕਰਵਾ ਲਿਆ। ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਹਾਲਾਂਕਿ, ਆਮਿਰ ਤੇ ਰੀਨਾ ਤਲਾਕ ਤੋਂ ਬਾਅਦ ਦੋਸਤ ਹਨ ਤੇ ਆਪਣੇ ਬੱਚਿਆਂ ਨੂੰ ਈਰਾ ਤੇ ਜੁਨੈਦ ਨੂੰ ਇਕੱਠੇ ਪਾਲਦੇ ਹਨ।
ਮੋਨਾ ਸ਼ੋਰੀ ਕਪੂਰ ਦੇ ਪਤੀ ਬੋਨੀ ਕਪੂਰ ਤੋਂ ਤਲਾਕ ਤੋਂ ਬਾਅਦ ਮੋਨਾ ਨੇ ਆਪਣੇ ਦੋ ਬੱਚਿਆਂ ਅਰਜੁਨ ਅਤੇ ਅੰਸ਼ੁਲਾ ਨੂੰ ਪਾਲਿਆ। ਬੋਨੀ ਨੇ ਬਾਅਦ ਵਿੱਚ ਸ਼੍ਰੀਦੇਵੀ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀਆਂ ਦੋ ਬੇਟੀਆਂ ਜਾਨ੍ਹਵੀ ਤੇ ਖੁਸ਼ੀ ਹਨ। ਮੋਨਾ ਦੀ ਮੌਤ ਕੈਂਸਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਲੜਨ ਤੋਂ ਬਾਅਦ ਕਈ ਅੰਗਾਂ ਦੇ ਅਸਫਲ ਹੋਣ ਕਾਰਨ 25 ਮਾਰਚ 2012 ਨੂੰ ਹੋ ਗਈ ਸੀ।
ਅਮ੍ਰਿਤਾ ਸਿੰਘ ਤੇ ਸੈਫ ਅਲੀ ਖ਼ਾਨ ਨੇ 2004 ਵਿੱਚ ਆਪਣੀ ਵਿਆਹੁਤਾ ਜ਼ਿੰਦਗੀ ਦਾ ਅੰਤ ਕੀਤਾ ਤੇ ਦੋਵਾਂ ਦਾ ਤਲਾਕ ਹੋ ਗਿਆ। ਦੋਵਾਂ ਦੇ ਦੋ ਬੱਚੇ ਹਨ, ਸਾਰਾ ਅਲੀ ਖ਼ਾਨ ਤੇ ਇਬਰਾਹਿਮ ਅਲੀ ਖ਼ਾਨ ਹਨ। ਜਦੋਂ ਕਿ ਸੈਫ ਅਮ੍ਰਿਤਾ ਤੋਂ ਤਲਾਕ ਲੈਣ ਤੋਂ ਬਾਅਦ ਮੂਵ ਆਨ ਕਰ ਗਿਆ ਤੇ ਉਸ ਨੇ ਕਰੀਨਾ ਕਪੂਰ ਨਾਲ ਵਿਆਹ ਕਰਵਾ ਲਿਆ, ਜਦੋਂਕਿ ਦੂਜੇ ਪਾਸੇ ਅਮ੍ਰਿਤਾ ਨੇ ਬਗੈਰ ਵਿਆਹ ਦੇ ਰਹਿਣ ਦੀ ਚੋਣ ਕੀਤੀ ਤੇ ਉਹ ਸੈਫ ਨਾਲ ਆਪਣੇ ਬੱਚਿਆਂ ਦੀ ਕੋ-ਪੈਰੇਂਟ ਹੈ।