ਬੀ-ਟਾਊਨ ਦੀਆਂ ਇਹ ਅਦਾਕਾਰਾਂ ਮਨਾਉਣਗੀਆਂ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ, ਦੇਖੋ ਤਸਵੀਰਾਂ
Actresses Who Will Celebrate their First Karwa Chauth: ਇਸ ਸਾਲ ਪੂਰੇ ਦੇਸ਼ 'ਚ 24 ਅਕਤੂਬਰ ਨੂੰ ਕਰਵਾ ਚੌਥ ਮਨਾਇਆ ਜਾਵੇਗਾ। ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ ਜਿਸ ਦਿਨ ਹਰ ਸੁਹਾਗਣ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ। ਇਸ ਸਾਲ ਬੀ ਟਾਊਨ ਦੀਆਂ ਵੀ ਕਈ ਅਦਾਕਾਰਾ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਲਈ ਵਰਤ ਰੱਖਣਗੀਆਂ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਵਰੁਣ ਧਵਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਬਚਪਨ ਦੀ ਦੋਸਤ ਤੇ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕਰਵਾਇਆ ਸੀ। ਨਤਾਸ਼ਾ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਰਵਾ ਚੌਥ ਹੋਵੇਗਾ।
ਬੈਂਡ ਬਾਜਾ ਬਰਾਤ, ਕਮਾਂਡੋ 3 ਤੇ ਲਵ ਪਰ ਸਕੁਆਇਰ ਫੀਟ ਜਿਹੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਅੰਗੀਰਾ ਧਰ ਦਾ ਨਾਂਅ ਵੀ ਇਸ ਲਿਸਟ 'ਚ ਸ਼ਾਮਲ ਹੈ।
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਇਸ ਵੀ ਇਸ ਸਾਲ ਡਾਇਰੈਕਟਰ ਆਦਿਤਯ ਧਰ ਨਾਲ ਵਿਆਹ ਕਰਵਾਇਆ ਸੀ। ਯਾਮੀ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਹੈ।
ਅਦਾਕਾਰਾ ਏਵਲਿਨ ਸ਼ਰਮਾ ਨੇ ਵੀ ਇਸ ਸਾਲ ਮਈ 'ਚ ਆਸਟਰੇਲੀਆ ਬੇਸਡ ਡੈਂਟਲ ਸਰਜਨ ਤੇ ਬਿਜਨਸਮੈਨ ਤੁਸਾਰ ਭਿੰਡੀ ਨਾਲ ਵਿਆਹ ਕਰਵਾਇਆ ਸੀ। ਏਵਲਿਨ ਦਾ ਵੀ ਪਹਿਲਾ ਕਰਵਾ ਚੌਥ ਹੋਵੇਗਾ।
ਅਦਾਕਾਰਾ ਪ੍ਰਣੀਤਾ ਸੁਭਾਸ਼ ਦਾ ਵੀ ਪਹਿਲਾ ਕਰਵਾ ਚੌਥ ਹੈ।