Gauahar Khan : ਬੇਟੇ ਨੂੰ ਜਨਮ ਦੇਣ ਤੋਂ ਡੇਢ ਮਹੀਨੇ ਬਾਅਦ ਹੀ ਕੰਮ 'ਤੇ ਪਰਤੀ ਗੌਹਰ ਖਾਨ, ਕਰਵਾਇਆ ਇਹ ਸਟਾਈਲਿਸ਼ ਫੋਟੋਸ਼ੂਟ
Gauahar Khan Pics: ਖੂਬਸੂਰਤ ਅਦਾਕਾਰਾ ਗੌਹਰ ਖਾਨ ਕੁਝ ਸਮਾਂ ਪਹਿਲਾਂ ਹੀ ਬੇਟੇ ਦੀ ਮਾਂ ਬਣੀ ਹੈ। ਇਸ ਦੇ ਨਾਲ ਹੀ ਬੇਟੇ ਦੇ ਜਨਮ ਤੋਂ ਡੇਢ ਮਹੀਨੇ ਬਾਅਦ ਹੀ ਅਦਾਕਾਰਾ ਕੰਮ 'ਤੇ ਵਾਪਸ ਆ ਗਈ ਹੈ। ਵੇਖੋ ਉਸਦੀਆਂ ਤਾਜ਼ਾ ਤਸਵੀਰਾਂ..........
Download ABP Live App and Watch All Latest Videos
View In Appਗੌਹਰ ਨੇ ਬੇਟੇ ਨੂੰ ਜਨਮ ਦੇਣ ਤੋਂ ਡੇਢ ਮਹੀਨੇ ਬਾਅਦ ਹੀ ਕੰਮ 'ਤੇ ਵਾਪਸੀ ਕੀਤੀ ਹੈ। ਹਾਲ ਹੀ 'ਚ ਅਭਿਨੇਤਰੀ ਇਕ ਇਵੈਂਟ ਦਾ ਹਿੱਸਾ ਬਣੀ। ਜਿੱਥੇ ਉਹ ਬੇਹੱਦ ਸਟਾਈਲਿਸ਼ ਲੁੱਕ 'ਚ ਪਹੁੰਚੀ।
ਇਸ ਦੀਆਂ ਕੁਝ ਤਸਵੀਰਾਂ ਗੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਗੌਹਰ ਖਾਨ ਬੈਂਗਣੀ ਬਲੇਜ਼ਰ ਦੀ ਡਰੈੱਸ ਪਹਿਨ ਕੇ ਸੋਫੇ 'ਤੇ ਬੈਠੀ ਹੈ ਅਤੇ ਦਿਲਕਸ਼ ਪੋਜ਼ ਦੇ ਰਹੀ ਹੈ।
ਗੌਹਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਹਾਲ ਹੀ 'ਚ ਇਕ ਬੇਟੇ ਦੀ ਮਾਂ ਬਣੀ ਹੈ।
ਦੱਸ ਦੇਈਏ ਕਿ ਪ੍ਰੈਗਨੈਂਸੀ ਦੇ ਤੁਰੰਤ ਬਾਅਦ ਗੌਹਰ ਨੇ 10 ਦਿਨਾਂ ਦੇ ਅੰਦਰ ਜ਼ਬਰਦਸਤ ਟਰਾਂਸਫਾਰਮੇਸ਼ਨ ਕਰ ਕੇ ਭਾਰ ਘੱਟ ਕਰ ਲਿਆ ਸੀ।