Malaika-Kareena ਗਰਲਜ਼ ਗੈਂਗ ਤੋਂ ਬਾਅਦ ਹੁਣ Manish Malhotra ਨੇ ਇਨ੍ਹਾਂ ਐਕਟਰਸ ਨਾਲ ਕੀਤੀ ਪਾਰਟੀ
ਗੌਰੀ ਖ਼ਾਨ ਨੇ ਆਪਣੇ ਕਰੀਬੀ ਦੋਸਤਾਂ ਮਹੀਪ ਕਪੂਰ ਤੇ ਸੀਮਾ ਖ਼ਾਨ ਦੇ ਨਾਲ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਨਾਲ 'ਫਨ ਨਾਈਟ' ਦਾ ਅਨੰਦ ਲਿਆ। ਮਹੀਪ ਨੇ ਉਨ੍ਹਾਂ ਦੇ ਘਰ ਇਕੱਠੇ ਹੋਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਹੇਠਾਂ ਸਲਾਈਡ ਵਿੱਚ ਪਾਰਟੀ ਦੀਆਂ ਸਭ ਤੋਂ ਖੂਬਸੂਰਤ ਤਸਵੀਰਾਂ ਵੇਖੋ।
Download ABP Live App and Watch All Latest Videos
View In Appਤਸਵੀਰਾਂ 'ਚ ਸ਼ਾਹਰੁਖ ਖ਼ਾਨ ਦੀ ਪਤਨੀ ਅਤੇ ਇੰਟੀਰੀਅਰ ਡਿਜ਼ਾਈਨਰ ਗੌਰੀ ਖ਼ਾਨ ਵ੍ਹਾਈਟ ਕਲਰ ਦੀ ਜੈਕੇਟ 'ਚ ਨਜ਼ਰ ਆ ਰਹੀ ਹੈ, ਜਦੋਂ ਕਿ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਬਲੈਕ ਕਲਰ ਦੀ ਡ੍ਰੈਸ 'ਚ ਨਜ਼ਰ ਆ ਰਹੀ ਹੈ। ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਆਫ ਵ੍ਹਾਈਟ ਡਰੈੱਸ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਮਨੀਸ਼ ਮਲਹੋਤਰਾ ਨੇ ਤਸਵੀਰਾਂ 'ਚ ਕਾਲੇ ਰੰਗ ਦੀ ਡ੍ਰੈਸ ਪਾਈ ਹੋਈ ਹੈ।
ਮਹੀਪ ਕਪੂਰ ਨੇ ਡਾਇਨਿੰਗ ਟੇਬਲ 'ਤੇ ਰੱਖੇ ਖਾਣੇ ਦੀ ਤਸਵੀਰ ਸਾਂਝੀ ਕੀਤੀ। ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਮਨੀਸ਼ ਮਲਹੋਤਰਾ ਨੇ ਲਿਖਿਆ, ਨਾਈਟ ਵਿੱਦ ਗਲੈਮ ਗਰਲ। ਉਸਨੇ ਸੀਮਾ ਖ਼ਾਨ, ਮਹੀਪ ਤੇ ਗੌਰੀ ਖ਼ਾਨ ਨੂੰ ਟੈਗ ਵੀ ਕੀਤਾ ਹੈ।
ਮਨੀਸ਼ ਮਲਹੋਤਰਾ ਇਸ ਤਸਵੀਰ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਕਰੀਨਾ ਕਪੂਰ ਆਪਣੀ ਗਰਲ ਗੈਂਗ ਨਾਲ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਪਹੁੰਚੀ ਸੀ। ਉਹ ਲੰਬੇ ਸਮੇਂ ਬਾਅਦ ਮਿਲੇ ਸੀ।
ਇਸ ਤਸਵੀਰ ਵਿੱਚ ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ, ਕਰੀਨਾ ਕਪੂਰ ਤੇ ਅਮ੍ਰਿਤਾ ਅਰੋੜਾ ਮਨੀਸ਼ ਨਾਲ ਪੋਜ਼ ਦਿੰਦੀਆਂ ਦਿਖਾਈ ਦੇ ਰਹੀਆਂ ਹਨ।
ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਪਾਰਟੀ