ਕੀ The Kapil Sharma Show ਤੋਂ ਅਰਚਨਾ ਪੂਰਨ ਸਿੰਘ ਦੀ ਹੋ ਰਹੀ ਛੁੱਟੀ? ਅਦਾਕਾਰਾ ਨੇ ਚੁੱਪ ਤੋੜੀ, ਜਾਣੋ ਕੀ ਕਿਹਾ
ਮਸ਼ਹੂਰ ਟੀਵੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਜਲਦ ਵਾਪਸੀ ਕਰਨ ਜਾ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਅਤੇ ਕ੍ਰਿਸ਼ਨ ਅਭਿਸ਼ੇਕ ਨੇ ਟੈਲੀਵੀਜ਼ਨ ਉੱਤੇ ਸ਼ੋਅ ਦੀ ਵਾਪਸੀ ਦੀ ਪੁਸ਼ਟੀ ਕੀਤੀ ਸੀ। ਹਾਲ ਹੀ ਵਿੱਚ ਭਾਰਤੀ ਸਿੰਘ ਨੇ ਕਿਹਾ ਸੀ ਕਿ ਜਲਦੀ ਹੀ ਇਹ ਸ਼ੋਅ ਦਰਸ਼ਕਾਂ ਦੇ ਸਾਹਮਣੇ ਆਉਣ ਵਾਲਾ ਹੈ। ਸ਼ੋਅ ਨੂੰ ਲੈ ਕੇ ਇਕ ਹੋਰ ਖਬਰ ਸਾਹਮਣੇ ਆਈ ਹੈ।
Download ABP Live App and Watch All Latest Videos
View In Appਦਰਅਸਲ, ਸ਼ੋਅ ਦੀ ਸਪੈਸ਼ਲ ਜੱਜ ਅਰਚਨਾ ਪੂਰਨ ਸਿੰਘ ਵੱਲੋਂ ਸ਼ੋਅ ਨੂੰ ਛੱਡਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੈਨੂੰ ਅਜਿਹੀਆਂ ਘਟਨਾਵਾਂ ਬਾਰੇ ਪਤਾ ਨਹੀਂ ਹੈ। ਮੈਂ ਇਸ ਦੇ ਆਉਣ ਵਾਲੇ ਸੀਜ਼ਨ ਵਿੱਚ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹਾਂ।
ਇੰਟਰਵਿਊ ਦੌਰਾਨ ਅਰਚਨਾ ਨੇ ਕਿਹਾ ਕਿ ਇਹ ਗੱਲਾਂ ਸਿਰਫ ਇੱਕ ਅਫਵਾਹ ਹਨ ਅਤੇ ਇਸ ਤੋਂ ਵੱਧ ਕੁਝ ਹੋਰ ਨਹੀਂ। ਇਨ੍ਹਾਂ ਅਫਵਾਹਾਂ ਵਿੱਚ ਕੋਈ ਸੱਚਾਈ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ, ਉਹ ਸ਼ੋਅ ਦਾ ਹਿੱਸਾ ਬਣਨ ਲਈ ਕਪਿਲ ਸ਼ਰਮਾ ਦਾ ਧੰਨਵਾਦ ਕਰਦੀ ਹੈ। ਹੁਣ ਉਹ ਕਿਸੇ ਹੋਰ ਸੀਜ਼ਨ ਦੀ ਉਡੀਕ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਦੀ ਜੁਲਾਈ ਦੇ ਆਖਰੀ ਹਫਤੇ ਤੋਂ ਸ਼ੁਰੂ ਹੋਣ ਦੀ ਖ਼ਬਰਾਂ ਹਨ। ਇਸ ਸ਼ੋਅ ਵਿੱਚ ਬਾਕੀ ਕੋ-ਸਟਾਰਸ ਦੀ ਸੂਚੀ ਵਿੱਚ ਕਪਿਲ ਸ਼ਰਮਾ ਦੇ ਨਾਲ ਨਾਲ ਹੋਰ ਸਹਿ-ਕਲਾਕਾਰ ਭਾਰਤੀ ਸਿੰਘ, ਕਿਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਅਤੇ ਕ੍ਰਿਸ਼ਣਾ ਅਭਿਸ਼ੇਕ ਸ਼ਾਮਲ ਹਨ।