Gehraiyaan Screening: ਦੀਪਿਕਾ ਪਾਦੂਕੋਣ ਦੀ ਫਿਲਮ ਦੇਖਣ ਪਹੁੰਚੇ ਸਿਤਾਰੇ, ਵੇਖੋ ਤਸਵੀਰਾਂ
ਫਿਲਮ ਗਹਿਰਾਈਆਂ 11 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਜਿਸ ਵਿੱਚ ਬਾਲੀਵੁੱਡ ਅਤੇ ਟੀਵੀ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹਰ ਕੋਈ ਵੱਖ-ਵੱਖ ਅੰਦਾਜ਼ 'ਚ ਫਿਲਮ ਦੇਖਣ ਲਈ ਆਇਆ।
Download ABP Live App and Watch All Latest Videos
View In Appਇਸ ਦੌਰਾਨ ਦੀਪਿਕਾ ਪਾਦੁਕੋਣ ਅਤੇ ਅਨੰਨਿਆ ਪਾਂਡੇ ਆਪਣੀ ਫਿਲਮ ਦੀ ਸਕ੍ਰੀਨਿੰਗ ਦੇ ਮੌਕੇ ਇੱਕ ਵਾਰ ਫਿਰ ਗਲੈਮਰਸ ਅੰਦਾਜ਼ 'ਚ ਨਜ਼ਰ ਆਈਆਂ।
ਫਿਲਮ ਦੇ ਸਿਤਾਰਿਆਂ ਦੀਪਿਕਾ ਪਾਦੂਕੋਣ, ਸਿਧਾਂਤ ਚਤੁਰਵੇਦੀ ਅਤੇ ਅਨਨਿਆ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਆਲੀਆ ਫਰਨੀਚਰਵਾਲਾ, ਸੋਫੀ ਚੌਧਰੀ ਵਰਗੀਆਂ ਫਿਲਮੀ ਹਸਤੀਆਂ 'ਗਹਿਰਾਈਆਂ' ਦੀ ਸਕ੍ਰੀਨਿੰਗ 'ਤੇ ਨਜ਼ਰ ਆਏ।
ਦੀਪਿਕਾ ਪਾਦੂਕੋਣ ਨੇ ਆਪਣੀ ਖੂਬਸੂਰਤ ਲੁੱਕ ਦੇ ਨਾਲ-ਨਾਲ ਆਪਣੀ ਮਿਲੀਅਨ ਡਾਲਰ ਦੀ ਮੁਸਕਰਾਹਟ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਦਾਕਾਰਾ ਨੇ ਬਲੈਕ ਟਾਪ ਅਤੇ ਲੈਦਰ ਜੈਕੇਟ ਪਾਈ ਹੋਈ ਸੀ। ਇਸ ਨੂੰ ਉਸ ਨੇ ਹਰੇ ਰੰਗ ਦੀ ਸਕਰਟ ਨਾਲ ਪੇਅਰ ਕੀਤਾ।
ਇਸ ਦੇ ਨਾਲ ਹੀ ਅਨੰਨਿਆ ਪਾਂਡੇ ਵੀ ਵੱਖਰੇ ਲੁੱਕ 'ਚ ਸਕ੍ਰੀਨਿੰਗ 'ਤੇ ਪਹੁੰਚੀ। ਉਸ ਨੇ ਬਲੈਕ ਲੈਦਰ ਦਾ ਟੌਪ ਪਾਇਆ ਹੋਇਆ ਸੀ। ਇਸ ਨੂੰ ਉਹ ਬਲੈਕ ਆਫ ਲੈਦਰ ਵਾਈਟ ਸਕਰਟ 'ਚ ਪੇਅਰ ਕਰਦੀ ਨਜ਼ਰ ਆਈ। ਉਸ ਨੇ ਗਲੇ ਵਿਚ ਚੇਨ ਪਾਈ ਹੋਈ ਸੀ। ਇਸ ਲੁੱਕ 'ਚ ਪਾਂਡੇ ਕਾਫੀ ਗਲੈਮਰਸ ਲੱਗ ਰਹੀ ਸੀ।
ਸਪੈਸ਼ਲ ਸਕ੍ਰੀਨਿੰਗ ਲਈ ਸਿਧਾਂਤ ਅਤੇ ਧੈਰਿਆ ਵੀ ਕਾਫੀ ਡੈਸ਼ਿੰਗ ਲੁੱਕ ਵਿੱਚ ਨਜ਼ਰ ਆਏ। ਨਿਰਦੇਸ਼ਕ ਸ਼ਕੁਨ ਬੱਤਰਾ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਪੋਜ਼ ਦਿੱਤੇ।
ਸੋਨਾਕਸ਼ੀ ਸਿਨਹਾ ਵੀ ਫਿਲਮ ਦੇਖਣ ਪਹੁੰਚੀ। ਉਸ ਨੇ ਕੁਝ ਅਜਿਹਾ ਪਾਇਆ ਹੋਇਆ ਸੀ ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕ ਗਈਆਂ।
ਉਧਰ ਅਰਸ਼ਦ ਵਾਰਸੀ ਆਪਣੀ ਪਤਨੀ ਮਾਰੀਆ ਨਾਲ ਦੀਪਿਕਾ ਪਾਦੂਕੋਣ ਦੀ ਫਿਲਮ ਦੇਖਣ ਪਹੁੰਚੇ। ਦੋਵੇਂ ਇਕੱਠੇ ਕਾਫੀ ਖੂਬਸੂਰਤ ਲੱਗ ਰਹੇ ਸੀ। ਅਰਸ਼ਦ ਨੇ ਇਸ ਮੌਕੇ ਲਈ ਬਲੈਕ ਕੱਪੜਿਆਂ ‘ਚ ਨਜ਼ਰ ਆਏ।
ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਨਾਲ ਦੀਪਿਕਾ ਪਾਦੂਕੋਣ ਦੀ ਫਿਲਮ ਦੇਖਣ ਪਹੁੰਚੇ। ਇਸ ਦੌਰਾਨ ਉਹ ਆਪਣੀ ਪਤਨੀ ਨੂੰ ਕਿੱਸ ਕਰਦੇ ਨਜ਼ਰ ਆਏ। ਕਪਿਲ ਦੀਪਿਕਾ ਦੇ ਬਹੁਤ ਵੱਡੇ ਫੈਨ ਹਨ। ਕਾਮੇਡੀ ਨਾਈਟ ਵਿਦ ਕਪਿਲ ਸ਼ਰਮਾ ਸ਼ੋਅ 'ਤੇ ਕਈ ਵਾਰ ਉਹ ਦੀਪਿਕਾ ਨਾਲ ਆਪਣੇ ਦਿਲ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ।
ਦੀਪਿਕਾ ਸਿਧਾਂਤ ਅਤੇ ਅਨੰਨਿਆ ਪਾਂਡੇ ਦੀ ਫਿਲਮ ਦੇਖਣ ਲਈ ਸਾਨਿਆ ਮਲਹੋਤਰਾ ਵੀ ਇੱਥੇ ਪਹੁੰਚੀ।