ਐਸ਼ਵਰਿਆ ਰਾਏ ਦੇ ਗਹਿਣੇ ਬਣਾਉਣ 'ਚ ਲੱਗਾ 2 ਕੁਇੰਟਲ ਸੋਨਾ, 70 ਸੁਨਿਆਰਿਆਂ ਨੇ ਮਿਲ ਕੇ ਬਣਾਏ, 50 ਗਾਰਡਾਂ ਨੇ ਕੀਤੀ ਸੀ ਸੁਰੱਖਿਆ, ਦੇਖੋ ਤਸਵੀਰਾਂ
ਬਾਲੀਵੁੱਡ ਸੁਪਰਸਟਾਰ ਐਸ਼ਵਰਿਆ ਰਾਏ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਤੇ ਲੁਕਸ ਨੂੰ ਲੈਕੇ ਸੁਰਖੀਆਂ 'ਚ ਰਹਿੰਦੀ ਹੈ। ਰੀਲ ਲਾਈਫ਼ ਲੁਕਸ ਹੋਵੇ ਜਾਂ ਰੀਅਲ ਲਾਈਫ ਹਰ ਅੰਦਾਜ਼ 'ਚ ਐਸ਼ਵਰਿਆ ਫੈਨਜ਼ ਦਾ ਦਿਲ ਧੜਕਾ ਦਿੰਦੀ ਹੈ।
Download ABP Live App and Watch All Latest Videos
View In Appਅੱਜ ਅਸੀਂ ਵਿਸ਼ਵ ਸੁੰਦਰੀ ਦੇ ਉਸ ਨਾਯਾਬ ਲੁਕ ਦੀ ਗੱਲ ਕਰਨ ਵਾਲੇ ਹਨ ਜਦੋਂ ਉਨ੍ਹਾਂ ਨੂੰ ਸਜਾਉਣ ਲਈ 200 ਕਿਲੋ ਯਾਨੀ ਦੋ ਕੁਇੰਟਲ ਸੋਨੇ ਦਾ ਇਸਤੇਮਾਲ ਕੀਤਾ ਗਿਆ ਸੀ। ਫ਼ਿਲਮੀ ਪਰਦਾ ਹੋਵੇ ਜਾਂ ਫਿਰ ਰੀਅਲ ਲਾਈਫ ਐਸ਼ਵਰਿਆ ਬੇਹੱਦ ਘੱਟ ਆਰਟੀਫਿਸ਼ੀਅਲ ਜਵੈਲਰੀ ਦਾ ਇਸਤੇਮਾਲ ਕਰਦੀ ਹੈ। ਅਜਿਹੀ ਹੀ ਐਸ਼ਵਰਿਆ ਦੀ ਇਕ ਹਿੱਟ ਫ਼ਿਲਮ ਹੈ ਜੋਧਾ ਅਕਬਰ।
ਜੋਧਾ ਅਕਬਰ ਫ਼ਿਲਮ 'ਚ ਐਸ਼ਵਰਿਆ ਰਾਏ ਨੇ ਰਾਣੀ ਜੋਧਾ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦੇ ਹਰ ਸੀਨ ਨੂੰ ਮੇਕਰਸ ਰੀਅਲ ਲੁਕ ਦੇਣਾ ਚਾਹੁੰਦੇ ਸਨ ਤੇ ਜ਼ਰਾ ਜਿੰਨੀ ਵੀ ਕੁਤਾਹੀ ਨਹੀਂ ਕਰਨਾ ਚਾਹੁੰਦੇ ਸਨ।
ਐਸ਼ਵਰਿਆ ਨੇ ਪੂਰੀ ਫ਼ਿਲਮ 'ਚ ਜੋ ਗਹਿਣੇ ਪਹਿਨੇ ਉਨ੍ਹਾਂ 'ਚੋਂ ਇਕ ਵੀ ਨਕਲੀ ਨਹੀਂ ਸੀ। ਬਲਕਿ ਸੋਨੇ ਤੇ ਤਮਾਮ ਬੇਸ਼ਕੀਮਤੀ ਰਤਨਾਂ ਤੇ ਮੋਤੀਆਂ ਤੋਂ ਬਣੇ ਸਨ।
ਇਸ ਫ਼ਿਲਮ 'ਚ ਐਸ਼ਵਰਿਆ ਨੇ ਜਿੰਨੇ ਵੀ ਗਹਿਣੇ ਪਹਿਨੇ ਉਨ੍ਹਾਂ ਨੂੰ ਬਣਾਉਣ 'ਚ ਕਰੀਬ 200 ਕਿੱਲੋ ਸੋਨਾ ਇਸਤੇਮਾਲ ਕੀਤਾ ਗਿਆ ਸੀ। ਵੱਡੇ-ਵੱਡੇ ਹਾਰ ਤੇ ਮਾਂਗ ਟਿੱਕੇ ਤੋਂ ਲੈਕੇ ਹਰ ਐਂਟੀਕ ਜਵੈਲਰੀ ਸੋਨੇ ਤੇ ਨਾਯਾਬ ਮੋਤੀਆਂ ਨਾਲ ਜੜੀ ਹੋਈ ਸੀ।
ਇਨ੍ਹਾਂ ਸਾਰੇ ਗਹਿਣਿਆਂ ਦਾ ਵਜ਼ਨ ਕਰੀਬ 400 ਕਿੱਲੋ ਸੀ। ਇਨ੍ਹਾਂ ਗਹਿਣਿਆਂ ਨੂੰ ਤਿਆਰ ਕਰਨ 'ਚ 70 ਕਾਰੀਗਰ ਲੱਗੇ ਸਨ ਤੇ ਕਰੀਬ 50 ਗਾਰਡਾਂ ਨੇ ਇਨ੍ਹਾਂ ਦੀ ਸੁਰੱਖਿਆ ਕੀਤੀ ਸੀ।
ਐਸ਼ਵਰਿਆ ਰਾਏ ਦਾ ਜੋਧਾ ਲੁਕ ਅੱਜ ਵੀ ਮਹਿਲਾਵਾਂ ਦੇ ਵਿਚ ਸਿਰ ਚੜ੍ਹ ਕੇ ਬੋਲਦਾ ਹੈ। ਏਨਾ ਹੀ ਨਹੀਂ ਤਮਾਮ ਮਹਿਲਾਵਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ।
ਐਸ਼ਵਰਿਆ ਰਾਏ ਨਾਲ ਅਕਬਰ ਦੇ ਕਿਰਦਾਰ 'ਚ ਰਿਤਿਕ ਰੌਸ਼ਨ ਸਨ ਤੇ ਫੈਨਜ਼ ਨੂੰ ਇਹ ਜੋੜੀ ਬੇਹੱਦ ਪਸੰਦ ਆਈ ਸੀ।