Govinda Shot: ਗੋਵਿੰਦਾ ਦੀ ਮਾਂ ਨੇ ਆਪਣੀ ਮੌਤ ਦੀ ਕਰ ਦਿੱਤੀ ਸੀ ਭਵਿੱਖਬਾਣੀ, ਫਿਰ ਤਿੰਨ ਮਹੀਨੇ ਬਾਅਦ ਉਸੇ ਸਮੇਂ ਤੋੜਿਆ ਦਮ
ਗੋਵਿੰਦਾ ਨੇ ਸਟਾਰਡਮ ਦਾ ਖੂਬ ਆਨੰਦ ਮਾਣਿਆ ਹੈ। ਆਪਣੀ ਅਦਾਕਾਰੀ ਦੇ ਹੁਨਰ ਤੋਂ ਇਲਾਵਾ, ਅਭਿਨੇਤਾ ਬਹੁਤ ਧਾਰਮਿਕ ਵੀ ਹੈ। ਉਨ੍ਹਾਂ ਆਪਣੇ ਮਾਤਾ-ਪਿਤਾ ਦੇ ਆਸ਼ੀਰਵਾਦ 'ਤੇ ਮਾਣ ਹੈ ਜਿਸ ਨੇ ਉਨ੍ਹਾਂ ਨੂੰ 1990 ਅਤੇ 2000 ਦੇ ਦਹਾਕੇ ਵਿੱਚ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਬਣਾਇਆ। ਇਕ ਵਾਰ ਗੋਵਿੰਦਾ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਨਿਰਮਲਾ ਦੇਵੀ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਸਨ। ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਗੋਵਿੰਦਾ ਦੇ ਸਟਾਰਡਮ ਅਤੇ ਆਪਣੀ ਮੌਤ ਦੀ ਭਵਿੱਖਬਾਣੀ ਵੀ ਕੀਤੀ ਸੀ?
Download ABP Live App and Watch All Latest Videos
View In Appਬਾਂਬੇ ਟਾਈਮਜ਼ ਨੂੰ ਦਿੱਤੇ ਇੱਕ ਪੁਰਾਣੇ ਇੰਟਰਵਿਊ ਵਿੱਚ ਗੋਵਿੰਦਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਗਰਭ ਅਵਸਥਾ ਦੌਰਾਨ ਅਧਿਆਤਮਿਕਤਾ ਵੱਲ ਮੁੜ ਗਈ ਸੀ। ਗੋਵਿੰਦਾ ਦੀ ਮਾਂ ਨਿਰਮਲਾ ਦੇਵੀ ਨੇ ਅਦਾਕਾਰ ਨੂੰ 14 ਤੋਂ 21 ਸਾਲ ਦੀ ਉਮਰ ਵਿੱਚ 48 ਲੱਖ ਵਾਰ ਗਾਇਤਰੀ ਮੰਤਰ ਦਾ ਜਾਪ ਕਰਵਾਇਆ।
ਗੋਵਿੰਦਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਨੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਉਹ ਸੱਚ ਸਾਬਤ ਹੋਈਆਂ। ਗੋਵਿੰਦਾ ਨੇ ਕਿਹਾ ਸੀ ਕਿ ਜਦੋਂ ਉਹ 17 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ ਨਿਰਮਲਾ ਦੇਵੀ ਨੇ ਭਵਿੱਖਬਾਣੀ ਕੀਤੀ ਸੀ, 'ਜਦੋਂ ਤੁਸੀਂ 21 ਸਾਲ ਦੇ ਹੋ ਜਾਓਗੇ ਤਾਂ ਤੁਸੀਂ ਕਮਾਲ ਕਰੋਂਗੇ।'
ਉਨ੍ਹਾਂ ਨੇ 21 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਫਿਲਮ ਸਾਈਨ ਕੀਤੀ ਸੀ। ਉਨ੍ਹਾਂ 1986 ਵਿੱਚ ਫਿਲਮ ਲਵ86 ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਹ ਬਾਕਸ ਆਫਿਸ 'ਤੇ ਵਪਾਰਕ ਤੌਰ 'ਤੇ ਸਫਲ ਰਹੀ ਸੀ। ਇਸ ਤੋਂ ਬਾਅਦ, ਅਦਾਕਾਰ ਨੇ ਆਪਣੀ ਪਹਿਲੀ ਫਿਲਮ ਦੇ ਰਿਲੀਜ਼ ਹੋਣ ਦੇ 50 ਦਿਨਾਂ ਦੇ ਅੰਦਰ 49 ਫਿਲਮਾਂ ਸਾਈਨ ਕੀਤੀਆਂ ਸੀ।
ਗੋਵਿੰਦਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਨਿਰਮਲਾ ਦੇਵੀ ਨੇ ਉਨ੍ਹਾਂ ਦੀ ਵੱਡੀ ਭੈਣ ਪਦਮਾ ਜੀ (ਕ੍ਰਿਸ਼ਨਾ ਅਭਿਸ਼ੇਕ ਦੀ ਮਾਂ) ਦੀ ਮੌਤ ਦੀ ਭਵਿੱਖਬਾਣੀ ਕੀਤੀ ਸੀ। ਦਰਅਸਲ, ਅਭਿਨੇਤਾ ਦੀ ਮਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਪਦਮਾ ਜੀ ਆਪਣੇ ਦੂਜੇ ਬੱਚੇ ਆਰਤੀ ਨੂੰ ਜਨਮ ਦੇਣ ਤੋਂ ਬਾਅਦ ਮਰ ਜਾਣਗੇ। ਆਰਤੀ ਨੂੰ ਜਨਮ ਦੇਣ ਤੋਂ ਬਾਅਦ ਪਦਮਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ।
ਗੋਵਿੰਦਾ ਨੇ ਅੱਗੇ ਕਿਹਾ, “ਫਿਰ ਇੱਕ ਦਿਨ ਮਾਂ ਨੇ ਮੈਨੂੰ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ। ਮੈਂ ਬਹੁਤ ਪਰੇਸ਼ਾਨ ਸੀ। ਤਿੰਨ ਮਹੀਨਿਆਂ ਬਾਅਦ, ਉਹ ਠੀਕ ਉਸੇ ਸਮੇਂ ਮਰ ਗਏ ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਮਰ ਜਾਏਗੀ। ਦੱਸ ਦੇਈਏ ਕਿ ਗੋਵਿੰਦਾ ਦੀ ਮਾਂ ਨਿਰਮਲਾ ਦੇਵੀ ਦੀ 15 ਜੂਨ 1996 ਨੂੰ ਮੌਤ ਹੋ ਗਈ ਸੀ।
ਗੋਵਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਆਖਰੀ ਵਾਰ 2019 ਵਿੱਚ ਫਿਲਮ ਰੰਗੀਲਾ ਰਾਜਾ ਵਿੱਚ ਦੇਖਿਆ ਗਿਆ ਸੀ। ਉਦੋਂ ਤੋਂ ਉਹ ਵੱਡੇ ਪਰਦੇ ਤੋਂ ਦੂਰ ਹਨ।