Bhumika Chawla: ਸਲਮਾਨ ਖਾਨ ਨਾਲ ਬਾਲੀਵੁੱਡ ਡੈਬਿਊ ਕਰਕੇ ਸੁਰਖੀਆਂ ਵਿੱਚ ਆਈ ਸੀ ਭੂਮਿਕਾ ਚਾਵਲਾ, ਯੋਗ ਗੁਰੂ ਨਾਲ ਹੋਈਆ ਪਿਆਰ
'ਤੇਰੇ ਨਾਮ' ਤੋਂ ਬਾਅਦ ਭੂਮਿਕਾ ਚਾਵਲਾ ਨੇ 'ਰਨ', 'ਸਿਲਸਿਲੇ', 'ਦਿਲ ਜੋ ਭੀ ਕਹੇ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਪਰ ਪਹਿਲੀ ਫਿਲਮ ਵਾਲੀ ਸਫਲਤਾ ਨਹੀਂ ਮਿਲੀ ਅਤੇ ਉਸ ਦਾ ਬਾਲੀਵੁੱਡ ਕਰੀਅਰ ਨਾ ਚਮਕ ਸਕਿਆ, ਇਸ ਲਈ ਉਹ ਇੰਡਸਟਰੀ ਤੋਂ ਦੂਰ ਹੋ ਗਈ। 21 ਅਗਸਤ 1978 ਨੂੰ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੀ ਭੂਮਿਕਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ।
Download ABP Live App and Watch All Latest Videos
View In Appਫੌਜ ਦੇ ਕਰਨਲ ਦੀ ਬੇਟੀ ਭੂਮਿਕਾ ਚਾਵਲਾ ਨੇ ਦਿੱਲੀ 'ਚ ਪੜ੍ਹਾਈ ਕੀਤੀ ਹੈ। ਭੂਮਿਕਾ ਚਾਵਲਾ ਦਾ ਅਸਲੀ ਨਾਂ ਰਚਨਾ ਚਾਵਲਾ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਉਹ ਆਪਣਾ ਸੁਪਨਾ ਪੂਰਾ ਕਰਨ ਲਈ ਦਿੱਲੀ ਤੋਂ ਮੁੰਬਈ ਆਈ ਸੀ।
ਡੱਬੂ ਰਤਨਾਨੀ ਨੇ 1998 'ਚ ਭੂਮਿਕਾ ਨਾਲ ਆਪਣਾ ਪਹਿਲਾ ਫੋਟੋਸ਼ੂਟ ਕਰਵਾਇਆ ਸੀ। ਭੂਮਿਕਾ ਨੇ ਕਈ ਐਡ ਫਿਲਮਾਂ ਅਤੇ ਸੰਗੀਤ ਐਲਬਮਾਂ ਵਿੱਚ ਕੰਮ ਕੀਤਾ। ਭੂਮਿਕਾ ਨੂੰ ਪਹਿਲੀ ਵਾਰ ਸਾਲ 2000 'ਚ ਤੇਲਗੂ ਫਿਲਮ 'ਯੁਵਾਕੁਡੂ' 'ਚ ਕੰਮ ਮਿਲਿਆ ਸੀ। ਇਸ ਤੋਂ ਬਾਅਦ ਦੂਜੀ ਤੇਲਗੂ ਫਿਲਮ 'ਖੁਸ਼ੀ' ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ।
ਦੱਖਣ ਦੀਆਂ ਕਈ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਸਲਮਾਨ ਖਾਨ ਨਾਲ ਫਿਲਮ 'ਤੇਰੇ ਨਾਮ' 'ਚ ਬਹੁਤ ਹੀ ਖੂਬਸੂਰਤ ਅਤੇ ਕਿਊਟ ਰੋਲ ਆਫਰ ਹੋਇਆ ਸੀ। ਆਪਣੀ ਪਹਿਲੀ ਹੀ ਬਾਲੀਵੁੱਡ ਫਿਲਮ 'ਚ ਉਸ ਦੀ ਭੋਲੀ-ਭਾਲੀ ਭੂਮਿਕਾ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਸੀ।
ਪਹਿਲੀ ਵਾਰ ਜਦੋਂ ਭੂਮਿਕਾ 'ਤੇਰੇ ਨਾਮ' 'ਚ ਸਲਮਾਨ ਦੇ ਨਾਲ ਨਜ਼ਰ ਆਈ ਸੀ ਤਾਂ ਸੋਚਿਆ ਜਾ ਰਿਹਾ ਸੀ ਕਿ ਉਹ ਲੰਬੀ ਪਾਰੀ ਖੇਡ ਕੇ ਅਦਾਕਾਰਾ ਸਾਬਤ ਹੋਵੇਗੀ, ਪਰ ਅਜਿਹਾ ਨਹੀਂ ਹੋਇਆ। ਅਜਿਹਾ ਨਹੀਂ ਸੀ ਕਿ ਭੂਮਿਕਾ ਨੂੰ ਬਾਲੀਵੁੱਡ ਫਿਲਮਾਂ 'ਚ ਕੰਮ ਨਹੀਂ ਮਿਲਿਆ, ਸਗੋਂ ਕਈ ਫਿਲਮਾਂ ਕੀਤੀਆਂ। ਜਿਵੇਂ 'ਰਨ' 'ਚ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 'ਦਿਲ ਨੇ ਜਿਸੇ ਅਪਨਾ ਕਹਾ', 'ਗਾਂਧੀ ਮਾਈ ਫਾਦਰ', 'ਦਿਲ ਜੋ ਭੀ ਕਹੇ', 'ਸਿਲਸਿਲੇ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
ਪਰ ਇਹ ਫਿਲਮਾਂ ਭੂਮਿਕਾ ਚਾਵਲਾ ਨੂੰ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਵਾਲੀ ਸਫਲਤਾ ਨਹੀਂ ਦਿਵਾ ਸਕੀਆਂ। ਅਜਿਹੇ 'ਚ ਜਦੋਂ ਭੂਮਿਕਾ ਨੇ ਫਿਰ ਤੋਂ ਸਾਊਥ ਫਿਲਮ ਇੰਡਸਟਰੀ ਦਾ ਰੁਖ ਕੀਤਾ ਤਾਂ ਉੱਥੇ ਉਸ ਨੂੰ ਜ਼ਬਰਦਸਤ ਸਫਲਤਾ ਮਿਲੀ, ਪਰ ਬਾਲੀਵੁੱਡ 'ਚ ਖਾਸ ਜਗ੍ਹਾ ਨਹੀਂ ਬਣਾ ਸਕੀ।
ਜਦੋਂ ਫਿਲਮਾਂ 'ਚ ਸਫਲਤਾ ਨਹੀਂ ਮਿਲੀ ਤਾਂ ਸਾਲ 2007 'ਚ ਭੂਮਿਕਾ ਚਾਵਲਾ ਨੇ ਆਪਣੇ ਯੋਗਾ ਟੀਚਰ ਭਰਤ ਠਾਕੁਰ ਨਾਲ ਵਿਆਹ ਕਰ ਲਿਆ। ਭੂਮਿਕਾ ਦੀ ਮੁਲਾਕਾਤ ਯੋਗਾ ਸਿੱਖਣ ਦੌਰਾਨ ਹੀ ਭਰਤ ਨਾਲ ਹੋਈ ਅਤੇ ਦੋਵੇਂ ਯੋਗਾ ਸਿਖਾਉਂਦੇ ਅਤੇ ਸਿੱਖਦੇ ਹੋਏ ਇੱਕ ਦੂਜੇ ਦੇ ਨੇੜੇ ਆ ਗਏ। ਕਰੀਬ 4 ਸਾਲ ਦੀ ਡੇਟ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਭੂਮਿਕਾ ਚਾਵਲਾ ਅਤੇ ਭਰਤ ਠਾਕੁਰ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਸਾਲ 2014 'ਚ ਭੂਮਿਕਾ ਇੱਕ ਬੇਟੇ ਦੀ ਮਾਂ ਬਣੀ।
ਲੰਬੇ ਸਮੇਂ ਤੱਕ ਬਾਲੀਵੁੱਡ ਤੋਂ ਦੂਰ ਰਹਿਣ ਤੋਂ ਬਾਅਦ, ਭੂਮਿਕਾ ਨੇ ਸਾਲ 2016 ਵਿੱਚ ਫਿਲਮ ਐਮਐਸ ਧੋਨੀ: ਦ ਅਨਟੋਲਡ ਸਟੋਰੀ ਨਾਲ ਵਾਪਸੀ ਕੀਤੀ ਪਰ ਇੱਕ ਸਹਾਇਕ ਰੋਲ ਵਿੱਚ।
ਇਸ ਤੋਂ ਬਾਅਦ ਭੂਮਿਕਾ ਚਾਵਲਾ ਨੂੰ ਸਿਰਫ ਸਹਾਇਕ ਭੂਮਿਕਾਵਾਂ ਦੀ ਪੇਸ਼ਕਸ਼ ਕੀਤੀ ਗਈ। ਹਾਲਾਂਕਿ ਹੁਣ ਭੂਮਿਕਾ ਸ਼ੋਬਿਜ਼ ਤੋਂ ਦੂਰ ਹੈ ਪਰ ਉਸ ਦੀ ਖੂਬਸੂਰਤੀ ਅਤੇ ਫਿਟਨੈੱਸ ਅਜੇ ਵੀ ਲਾਜਵਾਬ ਹੈ। ਫਿਲਹਾਲ ਅਦਾਕਾਰਾ ਆਪਣੀ ਪਰਿਵਾਰਕ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ।