Happy Birthday Dharmendra: ਜਦੋਂ ਫ਼ਿਲਮੀ ਅੰਦਾਜ਼ 'ਚ ਮਦਰਾਸ ਪਹੁੰਚ ਧਰਮਿੰਦਰ ਨੇ ਰੁਕਵਾ ਦਿੱਤਾ ਸੀ Hema Malini-Jeetendra ਦਾ ਵਿਆਹ, ਖੂਬ ਹੋਇਆ ਸੀ ਹੰਗਾਮਾ!
Dharmendra Hema Malini Love Story: ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ 'ਚ ਦਿੱਗਜ ਅਦਾਕਾਰ ਧਰਮਿੰਦਰ ਤੇ ਹੇਮਾ ਮਾਲਿਨੀ ਦਾ ਨਾਮ ਟਾਪ 'ਤੇ ਆਉਂਦਾ ਹੈ। ਧਰਮਿੰਦਰ ਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਅੱਜ ਵੀ ਫ਼ਿਲਮੀ ਕਹਾਣੀ ਵਾਂਗ ਹੈ।
Download ABP Live App and Watch All Latest Videos
View In Appਹਾਲਾਂਕਿ, ਕੀ ਤੁਸੀਂ ਜਾਣਦੇ ਹੋ ਹੇਮਾ ਮਾਲਿਨੀ ਧਰਮਿੰਦਰ ਨਾਲ ਨਹੀਂ ਬਲਕਿ ਆਪਣੇ ਦੌਰ ਦੇ ਸੁਪਰਸਟਾਰ ਜਤਿੰਦਰ ਨਾਲ ਵਿਆਹ ਕਰਨ ਜਾ ਰਹੀ ਸੀ? ਹਾਂ, ਇਹ ਸੱਚ ਹੈ। ਦਰਅਸਲ, ਹੇਮਾ ਮਾਲਿਨੀ ਦੇ ਮਾਤਾ-ਪਿਤਾ ਸ਼ੁਰੂ 'ਚ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਦੀ ਅਦਾਕਾਰ ਧਰਮਿੰਦਰ ਨਾਲ ਨੇੜਤਾ ਵਧੇ।
ਅਜਿਹੇ 'ਚ ਹੇਮਾ ਦੀ ਮਾਂ ਨੇ ਆਪਣੀ ਬੇਟੀ ਲਈ ਜਤਿੰਦਰ ਨੂੰ ਚੁਣਿਆ। ਮੀਡੀਆ ਰਿਪੋਰਟਾਂ ਮੁਤਾਬਕ ਜਤਿੰਦਰ ਵੀ ਹੇਮਾ ਮਾਲਿਨੀ ਨੂੰ ਚਾਹੁੰਦੇ ਸਨ ਅਤੇ ਉਹ ਵੀ ਤੁਰੰਤ ਵਿਆਹ ਲਈ ਰਾਜ਼ੀ ਹੋ ਗਏ। ਬਸ ਫਿਰ ਕੀ ਸੀ, ਹੇਮਾ ਤੇ ਜਤਿੰਦਰ ਦਾ ਵਿਆਹ ਮਦਰਾਸ 'ਚ ਤੈਅ ਹੋ ਗਿਆ।
ਵਿਆਹ ਲਈ ਇਕ ਫਾਈਵ ਸਟਾਰ ਹੋਟਲ ਵੀ ਬੁੱਕ ਕੀਤਾ ਗਿਆ ਸੀ ਅਤੇ ਸਭ ਕੁਝ ਆਪਣੀ ਯੋਜਨਾ ਅਨੁਸਾਰ ਚੱਲ ਰਿਹਾ ਸੀ। ਇਸ ਦੌਰਾਨ ਹੇਮਾ ਦੇ ਆਉਣ ਵਾਲੇ ਵਿਆਹ ਦੀ ਖਬਰ ਧਰਮਿੰਦਰ ਤਕ ਪਹੁੰਚ ਗਈ। ਅਜਿਹੇ 'ਚ ਬਾਲੀਵੁੱਡ ਦੇ ਹੀਮੈਨ ਨੇ ਜਲਦਬਾਜ਼ੀ 'ਚ ਮਦਰਾਸ ਦੀ ਟਿਕਟ ਲੈ ਲਈ ਅਤੇ ਉਸ ਹੋਟਲ 'ਚ ਚਲੇ ਗਏ, ਜਿੱਥੇ ਹੇਮਾ ਦਾ ਵਿਆਹ ਹੋਣਾ ਸੀ।
ਜਤਿੰਦਰ ਦੀ ਪ੍ਰੇਮਿਕਾ ਸ਼ੋਭਾ ਸਿੱਪੀ ਵੀ ਧਰਮਿੰਦਰ ਦੇ ਨਾਲ ਸੀ। ਕਿਹਾ ਜਾਂਦਾ ਹੈ ਕਿ ਉਸ ਦਿਨ ਕਾਫੀ ਹੰਗਾਮਾ ਹੋਇਆ ਅਤੇ ਆਖਰਕਾਰ ਹੇਮਾ ਅਤੇ ਜਤਿੰਦਰ ਦਾ ਵਿਆਹ ਟੁੱਟ ਗਿਆ।
ਦੱਸ ਦੇਈਏ ਕਿ ਹੇਮਾ ਮਾਲਿਨੀ ਤੇ ਧਰਮਿੰਦਰ ਦਾ ਵਿਆਹ 1980 'ਚ ਹੋਇਆ ਸੀ। ਇਸ ਦੇ ਨਾਲ ਹੀ ਧਰਮਿੰਦਰ ਪਹਿਲਾਂ ਹੀ ਵਿਆਹੇ ਹੋਏ ਸਨ। ਅਦਾਕਾਰ ਨੇ ਸਾਲ 1954 'ਚ ਪ੍ਰਕਾਸ਼ ਕੌਰ ਨਾਲ ਵਿਆਹ ਕੀਤਾ ਸੀ। ਧਰਮਿੰਦਰ ਦੇ ਪਹਿਲੇ ਵਿਆਹ ਤੋਂ 4 ਅਤੇ ਦੂਜੇ ਵਿਆਹ ਤੋਂ 2 ਬੱਚੇ ਸਨ।