Wamiqa Gabbi B’day: ਵਾਮਿਕਾ ਗੱਬੀ ਨੂੰ ਟੀਵੀ ਅਤੇ ਸਾਊਥ ਤੋਂ ਨਹੀਂ ਬਲਕਿ ਸੀਰੀਜ਼ 'ਗ੍ਰਹਣ' ਤੋਂ ਮਿਲੀ ਪਛਾਣ
ਵਾਮਿਕਾ ਗੱਬੀ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਉਸਦੇ ਪਿਤਾ ਗੋਵਰਧਨ ਗੱਬੀ ਇੱਕ ਲੇਖਕ ਹਨ।
Download ABP Live App and Watch All Latest Videos
View In Appਵਾਮਿਕਾ ਗੱਬੀ ਨੇ 2007 ਦੀ ਫਿਲਮ 'ਜਬ ਵੀ ਮੈਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਵਾਮਿਕਾ ਨੂੰ ਪਹਿਲੀ ਵੱਡੀ ਸਫਲਤਾ 2013 ਦੀ ਫਿਲਮ 'ਤੂ ਮੇਰਾ 22 ਮੈਂ ਤੇਰਾ 22' ਨਾਲ ਮਿਲੀ। ਇਸ ਫਿਲਮ ਵਿੱਚ ਉਨ੍ਹਾਂ ਨਾਲ ਗਾਇਕ ਯੋ ਯੋ ਹਨੀ ਸਿੰਘ ਅਤੇ ਅਮਰਿੰਦਰ ਗਿੱਲ ਮੁੱਖ ਭੂਮਿਕਾਵਾਂ ਵਿੱਚ ਸਨ।
ਵਾਮਿਕਾ ਗੱਬੀ ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਸਨੇ 'ਇਸ਼ਕ ਬ੍ਰਾਂਡੀ', 'ਨਿੱਕਾ ਜੈਲਦਾਰ 2', 'ਪਰਹੁਣਾ', 'ਦਿਲ ਦੀਆ ਗਲਾਂ' ਅਤੇ 'ਨਿੱਕਾ ਜੈਲਦਾਰ 3' ਸਮੇਤ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।
ਹਿੰਦੀ ਅਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਇਸ ਅਦਾਕਾਰਾ ਨੇ ਮਲਿਆਲਮ, ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਵਾਮਿਕਾ ਨੇ ਟੀਨਏਜ਼ ਰੁਮਾਂਸ 'ਤੇ ਆਧਾਰਿਤ ਫਿਲਮ 'ਸਿਕਸਟੀਨ' 'ਚ ਮੁੱਖ ਭੂਮਿਕਾ ਨਿਭਾਈ ਸੀ।
ਇਹ ਅਦਾਕਾਰਾ ਮਲਿਆਲਮ ਫਿਲਮ ‘ਗੋਧਾ’ ਵਿੱਚ ਟੋਵੀਨੋ ਥਾਮਸ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆ ਚੁੱਕੀ ਹੈ।
ਵਾਮਿਕਾ ਗੱਬੀ ਨੇ ਭਾਵੇਂ ਕਈ ਫਿਲਮਾਂ 'ਚ ਕੰਮ ਕੀਤਾ ਹੋਵੇ ਪਰ ਉਸ ਨੂੰ ਅਸਲ ਪਛਾਣ ਡਿਜ਼ਨੀ ਪਲੱਸ ਹੌਟ ਸਟਾਰ ਦੀ ਵੈੱਬ ਸੀਰੀਜ਼ 'ਗ੍ਰਹਣ' ਤੋਂ ਮਿਲੀ। ਇਸ ਤੋਂ ਬਾਅਦ ਉਹ ਫਿਲਮ '83' ਅਤੇ ਸੀਰੀਜ਼ 'ਮਾਈ' ਅਤੇ 'ਮਾਡਰਨ ਲਵ ਮੁੰਬਈ' 'ਚ ਨਜ਼ਰ ਆ ਚੁੱਕੀ ਹੈ।