Hema Malini Birthday: ਹੇਮਾ ਮਾਲਿਨੀ ਦੇ ਜਨਮਦਿਨ 'ਤੇ ਪੁੱਜੇ ਧਰਮਿੰਦਰ, ਅਦਾਕਾਰ ਨੇ ਪਤਨੀ 'ਤੇ ਇੰਝ ਕੀਤੀ ਪਿਆਰ ਦੀ ਬਰਸਾਤ
ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਬੀਤੇ ਦਿਨ 75 ਸਾਲ ਦੀ ਹੋ ਗਈ ਹੈ। ਆਪਣੇ ਖਾਸ ਦਿਨ 'ਤੇ, ਅਨੁਭਵੀ ਅਦਾਕਾਰਾ ਨੇ ਮੁੰਬਈ ਵਿੱਚ ਇੱਕ ਸ਼ਾਨਦਾਰ ਪਾਰਟੀ ਦੀ ਮੇਜ਼ਬਾਨੀ ਕੀਤੀ ਸੀ।
Download ABP Live App and Watch All Latest Videos
View In Appਧਰਮਿੰਦਰ ਆਪਣੀ ਪਿਆਰੀ ਪਤਨੀ ਹੇਮਾ ਮਾਲਿਨੀ ਦੇ ਜਨਮ ਦਿਨ 'ਤੇ ਵੀ ਪਹੁੰਚੇ ਸਨ।
ਇਸ ਦੌਰਾਨ ਧਰਮਿੰਦਰ ਕਾਲੇ ਸੂਟ ਅਤੇ ਬੂਟਾਂ 'ਚ ਕਾਫੀ ਸ਼ਾਨਦਾਰ ਲੱਗ ਰਹੇ ਸਨ। ਹੇਮਾ ਮਾਲਿਨੀ ਗੁਲਾਬੀ ਰੰਗ ਦੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਹੇਮਾ ਅਤੇ ਧਰਮਿੰਦਰ ਨੇ ਇਸ ਦੌਰਾਨ ਇਕੱਠੇ ਕਈ ਤਸਵੀਰਾਂ ਕਲਿੱਕ ਕੀਤੀਆਂ ਹਨ। ਇਸ ਤਸਵੀਰ 'ਚ ਜੋੜੇ ਦੀ ਬਾਂਡਿੰਗ ਸਾਫ ਦਿਖਾਈ ਦੇ ਰਹੀ ਹੈ।
ਹੇਮਾ ਮਾਲਿਨੀ ਦੇ ਜਨਮਦਿਨ ਦੇ ਜਸ਼ਨ ਵਿੱਚ ਉਨ੍ਹਾਂ ਦੀਆਂ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਨੂੰ ਵੀ ਇਕੱਠਿਆਂ ਦੇਖਿਆ ਗਿਆ ਸੀ। ਇਸ ਦੌਰਾਨ ਈਸ਼ਾ ਗੋਲਡਨ ਰੰਗ ਦੇ ਗਾਊਨ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ, ਜਦਕਿ ਅਹਾਨਾ ਨੇ ਹਲਕੇ ਰੰਗ ਦੀ ਸਾੜ੍ਹੀ ਪਹਿਨੀ ਸੀ ਜੋ ਉਸ 'ਤੇ ਕਾਫੀ ਸ਼ਾਨਦਾਰ ਲੱਗ ਰਹੀ ਸੀ। ਅਹਾਨਾ ਮਾਂ ਹੇਮਾ ਦੇ ਜਨਮਦਿਨ 'ਤੇ ਆਪਣੇ ਪਤੀ ਨਾਲ ਆਈ ਸੀ।
ਇਸ ਦੌਰਾਨ ਹੇਮਾ ਨੇ ਆਪਣੀਆਂ ਦੋ ਧੀਆਂ ਅਤੇ ਜਵਾਈ ਨਾਲ ਮਿਲ ਕੇ ਮੋਤੀਆਂ ਅਤੇ ਫੁੱਲਾਂ ਨਾਲ ਸਜਾਇਆ ਦੋ ਟਾਇਰਾਂ ਵਾਲਾ ਕੇਕ ਕੱਟਿਆ। ਇਸ ਦੌਰਾਨ ਡ੍ਰੀਮ ਗਰਲ ਦਾ ਪਤੀ ਮੌਜੂਦ ਨਹੀਂ ਸੀ ਕਿਉਂਕਿ ਉਹ ਪਾਰਟੀ 'ਚ ਥੋੜ੍ਹੀ ਦੇਰ ਨਾਲ ਪਹੁੰਚਿਆ ਸੀ।
ਹੇਮਾ ਨੇ ਆਪਣੇ ਜਨਮਦਿਨ ਦੇ ਜਸ਼ਨ ਦੌਰਾਨ ਪੈਪਸ ਲਈ ਜ਼ਬਰਦਸਤ ਪੋਜ਼ ਵੀ ਦਿੱਤੇ। ਫਿਲਹਾਲ ਅਦਾਕਾਰਾ ਦੇ ਇਸ ਖਾਸ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।