Rekha ਤੋਂ ਲੈ ਕੇ Pulkit Samrat ਤੱਕ ਸਿਤਾਰੇ, ਇੱਕ ਸਾਲ ਵੀ ਨਾ ਚੱਲੇ ਜਿਨ੍ਹਾਂ ਦੇ ਵਿਆਹ
ਸਾਡੇ ਦੇਸ਼ ਵਿੱਚ ਵਿਆਹ ਦਾ ਮਤਲਬ ਜਨਮਾਂ-ਜਨਮਾਂ ਦਾ ਸਾਥ ਹੁੰਦਾ ਹੈ। ਕੁਝ ਬਾਲੀਵੁੱਡ ਸਿਤਾਰੇ ਵੀ ਅਜਿਹੇ ਹਨ ਜਿਨ੍ਹਾਂ ਨੇ ਇਹ ਗੱਲ ਸੱਚ ਸਾਬਤ ਕਰ ਕੇ ਦਿਖਾਇਆ ਹੈ। ਦੂਜੇ ਪਾਸੇ ਬਾਲੀਵੁੱਡ ਵਿੱਚ ਅਜਿਹੀਆਂ ਜੋੜੀਆਂ ਹਨ ਜਿਨ੍ਹਾਂ ਦਾ ਵਿਆਹ ਇੱਕ ਸਾਲ ਵੀ ਨਹੀਂ ਚੱਲਿਆ। ਇਸ ਰਿਪੋਰਟ ਵਿੱਚ ਅਸੀਂ ਅਜਿਹੇ ਹੀ ਪੰਜ ਵਿਆਹਾਂ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਸਾਰਾ ਖ਼ਾਨ-ਅਲੀ ਮਰਚੈਂਟ: ਸਾਰਾ ਖ਼ਾਨ ਅਤੇ ਅਲੀ ਮਰਚੈਂਟ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵਿਆਹ ਕੀਤਾ ਸੀ। ਸ਼ੋਅ ਦੌਰਾਨ ਦੋਵਾਂ ਦਾ ਪਿਆਰ ਪਿਆ ਅਤੇ ਪ੍ਰਵਾਨ ਚੜ੍ਹਾਉਣ ਲਈ ਵਿਆਹ ਵੀ ਕਰਵਾ ਲਿਆ। ਹਾਲਾਂਕਿ, ਵਿਆਹ ਤੋਂ ਦੋ ਮਹੀਨੇ ਬਾਅਦ ਹੀ ਦੋਵੇਂ ਅਲੱਗ ਹੋ ਗਏ। ਹਾਲਾਂਕਿ, ਦੋਵਾਂ ਦੇ ਤਲਾਕ ਦੀ ਅਸਲੀ ਵਜ੍ਹਾ ਸਾਹਮਣੇ ਨਹੀਂ ਆਈ।
ਕਰਨ ਸਿੰਘ ਗ੍ਰੋਵਰ ਤੇ ਸ਼੍ਰਧਾ ਨਿਗਮ: ਟੈਲੀਵਿਜ਼ਨ ਤੋਂ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਅਦਾਕਾਰ ਕਰਨ ਸਿੰਘ ਗ੍ਰੋਵਰ ਨੂੰ ਟੀਵੀ ਅਦਾਕਾਰਾ ਸ਼੍ਰਧਾ ਨਿਗਮ ਨਾਲ ਪਿਆਰ ਹੋ ਗਿਆ ਸੀ। ਦੋਵਾਂ ਨੇ ਵਿਆਹ ਤਾਂ ਕਰ ਲਿਆ ਪਰ ਉਨ੍ਹਾਂ ਦਾ ਰਿਸ਼ਤਾ 10 ਮਹੀਨਿਆਂ ਦੇ ਅੰਦਰ ਹੀ ਟੁੱਟ ਗਿਆ। ਕਰਨ ਸਿੰਘ ਗ੍ਰੋਵਰ ਨੇ ਬਿਪਾਸ਼ਾ ਬਸੁ ਨਾਲ ਵਿਆਹ ਕਰ ਲਿਆ।
ਮੰਦਾਨਾ ਕਰੀਮੀ-ਗੌਰਵ ਗੁਪਤਾ: ਬਿਗ ਬੌਸ ਵਿੱਚ ਦਿਖਾਈ ਦੇ ਚੁੱਕੀ ਅਦਾਕਾਰਾ ਮੰਦਾਨਾ ਕਰੀਮੀ ਨੇ ਕਾਰੋਬਾਰੀ ਗੌਰਵ ਗੁਪਤਾ ਨਾਲ 25 ਜਨਵਰੀ 2017 ਵਿੱਚ ਵਿਆਹ ਕਰ ਲਿਆ ਸੀ। ਪਰ ਵਿਆਹ ਤੋਂ ਛੇ ਮਹੀਨੇ ਬਾਅਦ ਹੀ ਦੋਵਾਂ ਦੇ ਰਿਸ਼ਤੇ ਤਰੇੜੇ ਗਏ। ਮੰਦਾਨਾ ਨੇ ਤਾਂ ਗੌਰਵ ਗੁਪਤਾ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਵੀ ਦਰਜ ਕਰਵਾ ਦਿੱਤਾ। ਖ਼ਬਰਾਂ ਇਹ ਵੀ ਸਨ ਕਿ ਮੰਦਾਨਾ ਦੇ ਸਹੁਰੇ ਪਰਿਵਾਰ ਵਾਲੇ ਉਸ ਦੀ ਅਦਾਕਾਰੀ ਦੇ ਖ਼ਿਲਾਫ ਸਨ।
ਪੁਲਕਿਤ ਸਮਰਾਟ-ਸ਼ਵੇਤਾ ਰੋਹਿਰਾ: ਨਵੰਬਰ 2014 ਵਿੱਚ ਪੁਲਕਿਤ ਸਮਰਾਟ ਨੇ ਆਪਣੀ ਪ੍ਰੇਮਿਕਾ ਸ਼ਵੇਤਾ ਰੋਹਿਰਾ ਨਾਲ ਵਿਆਹ ਕਰ ਲਿਆ ਸੀ। ਦੋਵਾਂ ਦਾ ਵਿਆਹ 11 ਮਹੀਨੇ ਹੀ ਚੱਲਿਆ। ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਵਿਆਹ ਟੁੱਟਣ ਦਾ ਕਾਰਨ ਪੁਲਿਕਿਤ ਦੇ ਯਾਮੀ ਗੌਤਮ ਨਾਲ ਰਿਸ਼ਤਾ ਸੀ।
ਰੇਖਾ ਤੇ ਮੁਕੇਸ਼ ਅੱਗਰਵਾਲ: 70 ਤੇ 80 ਦੇ ਦਹਾਕੇ ਦੀ ਖ਼ੂਬਸੂਰਤ ਅਦਾਕਾਰਾ ਰੇਖਾ ਜਿਸ ਦੀਆਂ ਅੱਖਾਂ ਦੀ ਮਸਤੀ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਸਨ। ਸਾਲ 1990 ਵਿੱਚ ਉਨ੍ਹਾਂ ਕਾਰੋਬਾਰੀ ਮੁਕੇਸ਼ ਅੱਗਰਵਾਲ ਨਾਲ ਵਿਆਹ ਕਰ ਲਿਆ। ਮੁਕੇਸ਼ ਨੂੰ ਤਾਂ ਗਲੈਮਰਸ ਲਾਈਫ ਪਸੰਦ ਸੀ, ਪਰ ਰੇਖਾ ਖ਼ੁਦ ਹੀ ਆਪਣੀ ਜ਼ਿੰਦਗੀ ਤੋਂ ਅੱਕ ਗਈ ਸੀ। ਫਿਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਦੋ ਅਕਤੂਬਰ,1990 ਨੂੰ ਮੁਕੇਸ਼ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਦੋਵਾਂ ਦਾ ਵਿਆਹ ਸੱਤ ਮਹੀਨੇ ਹੀ ਚੱਲ ਸਕਿਆ।