Bollywood Highest Paid Actress: ਹਰ ਫਿਲਮ ਲਈ 40 ਕਰੋੜ ਲੈਂਦੀ ਹੈ ਇਹ ਅਭਿਨੇਤਰੀ... ਕਰੋੜਾਂ 'ਚ ਹੈ ਇਨ੍ਹਾਂ ਦੀ ਵੀ ਕਮਾਈ
ਅੱਜ ਅਸੀਂ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਕ ਫਿਲਮ ਲਈ ਕਰੋੜਾਂ ਰੁਪਏ ਚਾਰਜ ਕਰਦੀਆਂ ਹਨ। ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਪ੍ਰਿਅੰਕਾ ਚੋਪੜਾ ਦਾ, ਜੋ ਇੱਕ ਫਿਲਮ ਲਈ 15 ਤੋਂ 40 ਕਰੋੜ ਰੁਪਏ ਚਾਰਜ ਕਰਦੀ ਹੈ। ਉਸ ਨੇ ਹਾਲੀਵੁੱਡ 'ਚ ਆਪਣੀ ਪਛਾਣ ਬਣਾਈ ਹੈ।
Download ABP Live App and Watch All Latest Videos
View In Appਦੂਜੇ ਨੰਬਰ 'ਤੇ ਦੀਪਿਕਾ ਪਾਦੂਕੋਣ ਹੈ, ਜਿਸ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਦੀਪਿਕਾ ਇੱਕ ਫਿਲਮ ਲਈ 15 ਤੋਂ 30 ਕਰੋੜ ਰੁਪਏ ਲੈਂਦੀ ਹੈ।
ਕੁਈਨ ਸਟਾਰ ਕੰਗਨਾ ਸਟਾਰ ਵੀ ਫਿਲਮ ਲਈ ਕਰੋੜਾਂ ਰੁਪਏ ਚਾਰਜ ਕਰਦੀ ਹੈ, ਉਹ ਇੱਕ ਫਿਲਮ ਵਿੱਚ ਕੰਮ ਕਰਨ ਦੇ 15 ਤੋਂ 27 ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਬਾਅਦ ਚੌਥੇ ਨੰਬਰ 'ਤੇ ਕੈਟਰੀਨਾ ਕੈਫ ਹੈ, ਜੋ ਹਰ ਫਿਲਮ ਲਈ 15 ਤੋਂ 21 ਕਰੋੜ ਰੁਪਏ ਲੈਂਦੀ ਹੈ।
IMDb ਮੁਤਾਬਕ ਆਲੀਆ ਭੱਟ ਪੰਜਵੇਂ ਨੰਬਰ 'ਤੇ ਹੈ, ਜੋ ਇੱਕ ਫਿਲਮ 'ਚ ਕੰਮ ਕਰਨ ਲਈ 10 ਤੋਂ 20 ਕਰੋੜ ਰੁਪਏ ਚਾਰਜ ਕਰਦੀ ਹੈ। ਉਨ੍ਹਾਂ ਦਾ ਨਾਂ ਫੋਰਬਸ ਦੀ 100 ਸੈਲੀਬ੍ਰਿਟੀ ਸੂਚੀ ਵਿੱਚ ਵੀ ਆਇਆ ਹੈ। ਅਨੁਸ਼ਕਾ ਸ਼ਰਮਾ ਹਰ ਫਿਲਮ ਲਈ 8 ਕਰੋੜ ਤੋਂ 12 ਕਰੋੜ ਰੁਪਏ ਫੀਸ ਲੈਂਦੀ ਹੈ।
ਐਸ਼ਵਰਿਆ ਰਾਏ ਬੱਚਨ ਦਾ ਨਾਂ ਬਾਲੀਵੁੱਡ ਦੀਆਂ ਸਭ ਤੋਂ ਸਫਲ ਅਭਿਨੇਤਰੀਆਂ 'ਚ ਸ਼ਾਮਲ ਹੈ, ਉਹ ਹਰ ਫਿਲਮ ਲਈ 10 ਕਰੋੜ ਰੁਪਏ ਚਾਰਜ ਕਰਦੀ ਹੈ। ਦੂਜੇ ਪਾਸੇ ਨੈਣਤਾਰਾ ਸਾਊਥ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੈ, ਉਹ 2 ਕਰੋੜ ਤੋਂ ਲੈ ਕੇ 10 ਕਰੋੜ ਤੱਕ ਚਾਰਜ ਕਰਦੀ ਹੈ।
ਸਮੰਥਾ ਰੂਥ ਪ੍ਰਭੂ ਤੇਲਗੂ ਅਤੇ ਤਾਮਿਲ ਫਿਲਮ ਉਦਯੋਗ ਵਿੱਚ ਕੰਮ ਕਰਦੀ ਹੈ ਅਤੇ ਇੱਕ ਸੁਪਰਸਟਾਰ ਹੈ। ਹਰ ਫਿਲਮ ਜਾਂ ਵੈੱਬ ਸੀਰੀਜ਼ ਲਈ 3 ਕਰੋੜ ਤੋਂ 8 ਕਰੋੜ ਰੁਪਏ ਲੱਗਦੇ ਹਨ।