Hina Khan: ਐਥਨਿਕ ਲੁੱਕ 'ਚ ਹਿਨਾ ਖਾਨ ਨੇ ਇੰਟਰਨੈੱਟ 'ਤੇ ਮਚਾਇਆ ਹੰਗਾਮਾ, ਯੈਲੋ ਸੂਟ ਪਾ ਕੇ ਦਿੱਤੇ ਕਿਲਰ ਪੋਜ਼
ਹਾਲ ਹੀ 'ਚ ਅਦਾਕਾਰਾ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਬੇਕਾਬੂ ਕਰ ਦਿੱਤਾ ਹੈ। ਦੇਖੋ ਅਦਾਕਾਰਾ ਦਾ ਸਧਾਰਨ ਅੰਦਾਜ਼...
Download ABP Live App and Watch All Latest Videos
View In Appਅਦਾਕਾਰਾ ਹਿਨਾ ਖਾਨ ਆਪਣੀ ਐਕਟਿੰਗ ਤੋਂ ਜ਼ਿਆਦਾ ਆਪਣੇ ਫੈਸ਼ਨ ਸਟੇਟਮੈਂਟਸ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
ਅਦਾਕਾਰਾ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ।
ਹਾਲ ਹੀ 'ਚ ਹਿਨਾ ਖਾਨ ਨੇ ਇੱਕ ਵਾਰ ਫਿਰ ਇੰਟਰਨੈੱਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਨੇ ਪੀਲੇ ਰੰਗ ਦਾ ਫਲੋਰਲ ਪ੍ਰਿੰਟ ਦਾ ਸੂਟ ਪਾਇਆ ਹੋਇਆ ਹੈ।
ਇਸ ਲੁੱਕ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਲੁੱਕ ਦੇ ਦੀਵਾਨੇ ਹੋ ਗਏ ਹਨ।
ਖੁੱਲ੍ਹੇ ਵਾਲ ਅਤੇ ਨਿਊਡ ਮੇਕਅੱਪ ਲੁੱਕ ਦੇ ਨਾਲ-ਨਾਲ ਕਿਲਰ ਅੱਖਾਂ ਨਾਲ ਕੈਮਰੇ ਨੂੰ ਦੇਖ ਕੇ ਅਦਾਕਾਰਾ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਖੰਜਰ ਚਲਾ ਰਹੀ ਹੈ।
ਅਭਿਨੇਤਰੀ ਨੇ ਇੱਕ ਹਾਰ, ਨੋਸ ਰਿੰਗ ਦੇ ਨਾਲ-ਨਾਲ ਕੰਨਾਂ ਵਿੱਚ ਛੋਟੇ ਈਅਰਰਿੰਗ ਪਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।