Hina Khan: ਹਿਨਾ ਖਾਨ ਨੇ ਸਾੜ੍ਹੀ ਦੇ ਉੱਪਰ ਪਹਿਨੀ ਸ਼ਰਗ, ਪ੍ਰਸ਼ੰਸਕਾਂ ਨੇ ਬੰਨ੍ਹੇ ਤਾਰੀਫਾਂ ਦੇ ਪੁਲ
ਟੀਵੀ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਹਾਲੀਆ ਤਸਵੀਰਾਂ 'ਚ ਹਿਨਾ ਖਾਨ ਦਾ ਦੇਸੀ ਲੁੱਕ ਦੇਖਣ ਯੋਗ ਹੈ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਇੱਕ ਖੂਬਸੂਰਤ ਸਾੜ੍ਹੀ 'ਚ ਨਜ਼ਰ ਆ ਰਹੀ ਹੈ, ਜਿਸ ਦੇ ਉੱਪਰ ਉਸ ਨੇ ਸ਼ਰਗ ਪਹਿਨੀ ਹੋਈ ਹੈ।
ਹਿਨਾ ਦਾ ਇਹ ਲੇਟੈਸਟ ਲੁੱਕ ਥੋੜਾ ਅਜੀਬ ਕੰਬੀਨੇਸ਼ਨ ਹੈ, ਪਰ ਉਸਦਾ ਓਵਰਆਲ ਲੁੱਕ ਕਾਫੀ ਕਲਾਸੀ ਲੱਗ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਦਾ ਗਲੋਸੀ ਮੇਕਅੱਪ ਅਤੇ ਚਿਹਰੇ 'ਤੇ ਡਿੱਗਦੇ ਵਾਲ ਉਸ 'ਤੇ ਕਾਫੀ ਵਧੀਆ ਲੱਗ ਰਹੇ ਹਨ।
ਫੋਟੋਆਂ ਵਿੱਚ ਹਿਨਾ ਖਾਨ ਨੇ ਇਰਰਿੰਗਸ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ ਅਤੇ ਕੈਮਰੇ ਦੇ ਸਾਹਮਣੇ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਖਾਨ ਨੇ ਕੈਪਸ਼ਨ ਦਿੱਤਾ- ਹਰ ਸਾੜੀ ਦੀ ਇੱਕ ਖੂਬਸੂਰਤ ਕਹਾਣੀ ਹੁੰਦੀ ਹੈ...
ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ - Stunning, Queen, Beautiful Hina, Hey QT ਅਤੇ Gorgeous ਵਰਗੇ ਕਮੈਂਟ ਕਰਕੇ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ ਹੁਣ ਤੱਕ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।