Hina Khan: ਹਿਨਾ ਖਾਨ ਨੇ ਬੌਸੀ ਲੁੱਕ 'ਚ ਕਰਵਾਇਆ ਗਲੈਮਰਸ ਫੋਟੋਸ਼ੂਟ, ਡਿਜ਼ਾਈਨਰ ਜੈਕੇਟ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
ਅਭਿਨੇਤਰੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਸ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਜਾਂਦਾ ਹੈ। ਹਾਲ ਹੀ 'ਚ ਹਿਨਾ ਖਾਨ ਨੇ ਕਾਫੀ ਕੈਜ਼ੂਅਲ ਆਊਟਫਿਟ 'ਚ ਫੋਟੋਆਂ ਕਲਿੱਕ ਕਰਵਾਇਆਂ ਹਨ।
Download ABP Live App and Watch All Latest Videos
View In Appਟੀਵੀ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਲੇਟੈਸਟ ਬੌਸੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਡਿਜ਼ਾਈਨਰ ਜੈਕੇਟ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਪੋਜ਼ ਦੇ ਰਹੀ ਹੈ।
ਅਦਾਕਾਰਾ ਹਿਨਾ ਖਾਨਾ ਹਮੇਸ਼ਾ ਆਪਣੀ ਬੋਲਡਨੈੱਸ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਉਸ ਦਾ ਹਰ ਲੁੱਕ ਲੋਕਾਂ 'ਚ ਟਰੈਂਡ ਵੀ ਕਰਦਾ ਹੈ।
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਨੇ ਫਰੰਟ ਕੱਟ ਵਾਲੀ ਜੈਕੇਟ ਪਾਈ ਹੋਈ ਹੈ ਜੋ ਕਾਫੀ ਸ਼ਾਨਦਾਰ ਲੱਗ ਰਹੀ ਹੈ। ਅਭਿਨੇਤਰੀ ਨੇ ਇਸ ਦੌਰਾਨ ਜੈਕੇਟ ਪਾ ਕੇ ਬੇਹੱਦ ਕਾਤਲਾਨਾ ਅੰਦਾਜ਼ 'ਚ ਪੋਜ਼ ਦਿੱਤੇ ਹਨ।
ਇਸ ਡਿਜ਼ਾਈਨਰ ਜੈਕੇਟ ਲੁੱਕ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਦੋਵੇਂ ਪਾਸੇ ਔਰਤ ਦਾ ਚਿਹਰਾ ਹੈ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।
ਹਿਨਾ ਖਾਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਵਾਇਰਲ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਵੀ ਅਦਾਕਾਰਾ ਆਪਣੇ ਫਿਗਰ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
ਹਿਨਾ ਖਾਨ ਸੋਸ਼ਲ ਮੀਡੀਆ ਦਾ ਮਸ਼ਹੂਰ ਚਿਹਰਾ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਜ਼ਬਰਦਸਤ ਹੈ।