Hina Khan: ਹਿਨਾ ਖਾਨ ਨੇ ਲੇਟੈਸਟ ਫੋਟੋਸ਼ੂਟ 'ਚ ਦਿਖਾਇਆ ਆਪਣਾ ਮਨਮੋਹਕ ਅੰਦਾਜ਼, ਵਾਇਰਲ ਹੋਈਆਂ ਤਸਵੀਰਾਂ
ਅਦਾਕਾਰਾ ਸੋਸ਼ਲ ਮੀਡੀਆ 'ਤੇ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਿਨਾ ਜਾਣਦੀ ਹੈ ਕਿ ਕਿਵੇਂ ਆਪਣੀਆਂ ਦਿਲਚਸਪ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣਾ ਹੈ। ਇਨ੍ਹੀਂ ਦਿਨੀਂ ਉਹ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।
Download ABP Live App and Watch All Latest Videos
View In App'ਬਿੱਗ ਬੌਸ' ਕਰਨ ਤੋਂ ਬਾਅਦ ਹਿਨਾ ਖਾਨ ਦੇ ਕਰੀਅਰ ਦਾ ਗ੍ਰਾਫ ਜਿਸ ਰਫਤਾਰ ਨਾਲ ਵਧਿਆ ਹੈ, ਉਹ ਕਿਸੇ ਵੀ ਕਲਾਕਾਰ ਲਈ ਆਸਾਨ ਗੱਲ ਨਹੀਂ ਹੈ। ਟੀਵੀ 'ਤੇ ਆਪਣੀ ਪਛਾਣ ਬਣਾਉਣ ਤੋਂ ਬਾਅਦ ਹਿਨਾ ਨੇ ਫਿਲਮਾਂ 'ਚ ਵੀ ਹੱਥ ਅਜ਼ਮਾਇਆ, ਹਾਲਾਂਕਿ ਉਸ ਨੂੰ ਉਹ ਸਫਲਤਾ ਨਹੀਂ ਮਿਲੀ ਜੋ ਟੀਵੀ ਸ਼ੋਅਜ਼ ਰਾਹੀਂ ਮਿਲੀ। ਪਰ ਅੱਜ ਵੀ ਹਿਨਾ ਕਿਸੇ ਤੋਂ ਘੱਟ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਹਿਨਾ ਖਾਨ ਦੇ ਹਰ ਅੰਦਾਜ਼ ਨਾਲ ਪ੍ਰਸ਼ੰਸਕ ਆਕਰਸ਼ਿਤ ਹੋ ਜਾਂਦੇ ਹਨ। ਇਸ ਦੌਰਾਨ ਹਿਨਾ ਖਾਨ ਦਾ ਇੱਕ ਤਾਜ਼ਾ ਫੋਟੋਸ਼ੂਟ ਲਾਈਮਲਾਈਟ ਵਿੱਚ ਆਇਆ ਹੈ। ਜਿਸ 'ਚ ਉਸ ਦਾ ਅੰਦਾਜ਼ ਕਾਫੀ ਬਦਲਿਆ ਨਜ਼ਰ ਆ ਰਿਹਾ ਹੈ।
ਹਿਨਾ ਖਾਨ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹੈ ਅਤੇ ਉਹ ਇਸਤਾਂਬੁਲ 'ਚ ਖੂਬ ਮਸਤੀ ਕਰ ਰਹੀ ਹੈ। ਹਿਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਛੁੱਟੀਆਂ ਮਨਾਉਣ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਤੇ ਪ੍ਰਸ਼ੰਸਕ ਦਿਲ ਖੋਲ ਕੇ ਪਿਆਰ ਦਿਖਾ ਰਹੇ ਹੈ।
ਸ਼ੇਅਰ ਕੀਤੇ ਫੋਟੋਸ਼ੂਟ 'ਚ ਹਿਨਾ ਖਾਨ ਦਾ ਲੁੱਕ ਡੈਨਿਮ ਜੀਨਸ ਅਤੇ ਵਾਈਟ ਸ਼ਰਟ 'ਚ ਸ਼ਾਨਦਾਰ ਲੱਗ ਰਿਹਾ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਹਿਨਾ ਨੇ ਜੀਨਸ ਅਤੇ ਸ਼ਰਟ ਦੇ ਉੱਪਰ ਹਰੇ ਰੰਗ ਦਾ ਸਵੈਟਰ ਵੀ ਪਾਇਆ ਹੋਇਆ ਹੈ।
ਇਸ ਸ਼ਾਨਦਾਰ ਪਹਿਰਾਵੇ ਦੇ ਨਾਲ ਹਿਨਾ ਨੇ ਆਪਣੀ ਦਿੱਖ ਨੂੰ ਹੋਰ ਸਟਾਈਲਿਸ਼ ਬਣਾਉਣ ਲਈ ਕਾਲੇ ਬੂਟ ਵੀ ਪਹਿਨੇ ਹਨ। ਹਿਨਾ ਖਾਨ ਡਰੈੱਸ ਦੀ ਬਹੁਤ ਸ਼ੌਕੀਨ ਹੈ। ਆਪਣੇ ਇਸ ਸ਼ੌਕ ਨੂੰ ਉਨ੍ਹਾਂ ਨੇ ਬਿੱਗ ਬੌਸ 'ਚ ਖੁੱਲ੍ਹੇ ਦਿਲ ਨਾਲ ਪੂਰਾ ਕੀਤਾ।
ਹਿਨਾ ਖਾਨ ਦੇ ਇਸ ਗਲੈਮਰਸ ਫੋਟੋਸ਼ੂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਇਸੇ ਲਈ ਹੀਨਾ ਖਾਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।