ਨੇਹਾ ਕੱਕੜ ਨੇ ਖਾਸ ਅੰਦਾਜ਼ 'ਚ ਮਨਾਇਆ ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਦਾ ਜਸ਼ਨ, ਵੇਖੋ ਖੂਬਸੂਰਤ ਤਸਵੀਰਾਂ
ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ ਬਹੁਤ ਖੁਸ਼ ਹੈ ਤੇ ਆਪਣੇ ਮਾਪਿਆਂ ਨਾਲ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਦੁਆ ਵੀ ਕੀਤੀ।
Download ABP Live App and Watch All Latest Videos
View In Appਨੇਹਾ ਕੱਕੜ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, ਤੁਹਾਡੇ ਦੋਵਾਂ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ !!
ਨੇਹਾ ਕੱਕੜ ਨੇ ਅੱਗੇ ਲਿਖਿਆ, ਤੁਸੀਂ ਸਾਨੂੰ ਜਿੰਨਾ ਪਿਆਰ ਦਿੱਤਾ ਸ਼ਾਈਦ ਅਸੀਂ ਉਨਾ ਪਿਆਰ ਕਦੇ ਨਾ ਦੇ ਸਕੀਏ। ਬੱਸ ਇਹੀ ਦੁਆ ਹੈ ਮਾਤਾ ਰਾਣੀ ਨੂੰ ਕਿ ਤੁਸੀਂ ਦੋਵੇਂ ਹਮੇਸ਼ਾ ਖੁਸ਼ ਰਹੋ।
ਨੇਹਾ ਕੱਕੜ ਦੇ ਮਾਪਿਆਂ ਦੀ ਵਿਆਹ ਦੀ ਵਰ੍ਹੇਗੰਢ 'ਤੇ ਪੂਰਾ ਕੱਕੜ ਪਰਿਵਾਰ ਇਕੱਤਰ ਹੋਇਆ। ਨੇਹਾ ਨੇ ਕੱਕੜ ਪਰਿਵਾਰ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਦੀ ਵਰ੍ਹੇਗੰਢ ਮੌਕੇ ਕੇਕ ਵੀ ਕੱਟਿਆ ਗਿਆ। ਉਸ ਦਾ ਪਤੀ ਰੋਹਨਪ੍ਰੀਤ ਵੀ ਨੇਹਾ ਕੱਕੜ ਦੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦੇਣ ਲਈ ਆਗਿਆ ਸੀ।
ਰੋਹਨਪ੍ਰੀਤ ਸਿੰਘ ਨੇ ਕੱਕੜ ਪਰਿਵਾਰ ਦੇ ਇਸ ਜਸ਼ਨ ਦੀਆਂ ਫੋਟੋਆਂ ਵੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤੇ ਵਧਾਈ ਦਿੱਤੀ।
ਤਸਵੀਰ ਨੂੰ ਸਾਂਝਾ ਕਰਦਿਆਂ ਰੋਹਨਪ੍ਰੀਤ ਸਿੰਘ ਨੇ ਲਿਖਿਆ, ਹੈਪੀ ਐਨਵਰਸਰੀ ਮੰਮਾ ਜੀ ਪਾਪਾ ਜੀ! ਤੁਸੀਂ ਹਮੇਸ਼ਾ ਇਕੱਠੇ ਰਹੋ, ਖੁਸ਼ ਰਹੋ ਤੇ ਸਿਹਤਮੰਦ ਰਹੋ।