ਆਸਕਰ ਐਵਾਰਡ ਜਿੱਤ ਚੁੱਕੇ ਇਹ ਭਾਰਤੀ ਕਲਾਕਾਰ, 1983 'ਚ ਸਨਮਾਨ ਪਾਉਣ ਵਾਲੀ ਪਹਿਲੀ ਮਹਿਲਾ ਸੀ ਭਾਨੂੰ ਅਥੈਇਆ
ਭਾਰਤ ਕਾਸਟਿਊਮ ਡਿਜ਼ਾਇਨਰ ਭਾਨੂੰ ਅਥੈਇਆ ਪਹਿਲੀ ਭਾਰਤੀ ਸੀ ਜਿਸ ਨੇ ਆਸਕਰ ਜਿੱਤਿਆ। ਭਾਨੂੰ ਨੂੰ ਇਹ ਸਨਮਾਨ 1982 ਵਿੱਚ ਰਿਲੀਜ਼ ਹੋਈ ਫਿਲਮ ਗਾਂਧੀ ਵਿੱਚ ਬੇਸਟ ਕਾਸਟਿਊਮ ਡਿਜ਼ਾਇਨ ਕਰਨ ਕਰਕੇ ਮਿਲਿਆ ਸੀ। ਫਿਲਮ ਦੀ ਕਹਾਣੀ ਮਹਾਤਮਾ ਗਾਂਧੀ ਦੇ ਜੀਵਨ 'ਤੇ ਅਧਾਰਤ ਸੀ।
Download ABP Live App and Watch All Latest Videos
View In Appਫਿਲਮ ਨਿਰਮਾਤਾ ਸੱਤਿਆਜੀਤ ਰੇ ਦਾ ਪ੍ਰਭਾਵ ਅਜੇ ਵੀ ਭਾਰਤੀ ਸਿਨੇਮਾ 'ਤੇ ਹੈ। 1992 ਵਿੱਚ ਉਨ੍ਹਾਂ ਨੂੰ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਆਸਕਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।
ਸੰਗੀਤ ਨਿਰਦੇਸ਼ਕ ਏਆਰ ਰਹਿਮਾਨ ਨੂੰ ਫਿਲਮ ਸਲੱਮਡੌਗ ਮਿਲੀਅਨ ਲਈ ਇਹ ਪੁਰਸਕਾਰ ਗੁਲਜ਼ਾਰ ਦੇ ਨਾਲ ਮਿਲਿਆ ਸੀ।
ਗੁਲਜ਼ਾਰ ਤੇ ਰਹਿਮਾਨ ਨੂੰ ਸਲੱਮਡੌਗ ਮਿਲੀਅਨ ਦੇ ਗਾਣੇ 'ਜੈ ਹੋ' ਲਈ ਇਹ ਸਨਮਾਨ ਦਿੱਤਾ ਗਿਆ। ਇਸ ਗੀਤ ਦੇ ਬੋਲ ਗੁਲਜ਼ਾਰ ਨੇ ਲਿਖੇ ਸੀ। ਦੋਵਾਂ ਨੇ ਕਈ ਵਾਰ ਇਕੱਠੇ ਗਾਣੇ ਤਿਆਰ ਕੀਤੇ ਪਰ ਇਸ ਗਾਣੇ ਨੇ ਦੋਵਾਂ ਲਈ ਇਤਿਹਾਸ ਰਚ ਦਿੱਤਾ।
ਭਾਰਤੀ ਸਾਊਂਡ ਡਿਜ਼ਾਈਨਰ ਰੇਸੂਲ ਪੁਕੂੱਟੀ ਨੂੰ ਸਲੱਮਡੌਗ ਮਿਲੀਅਨ ਵਿੱਚ ਸ਼ਾਨਦਾਰ ਕੰਮ ਲਈ ਆਸਕਰ ਸਨਮਾਨ ਮਿਲਿਆ। ਉਸ ਨੇ ਰਹਿਮਾਨ ਨਾਲ ਗਲੋਬਲ ਸਟੇਜ 'ਤੇ ਭਾਰਤ ਦਾ ਮਾਣ ਵਧਾਇਆ।