ਜਾਨ੍ਹਵੀ ਕਪੂਰ ਨੇ ਫ਼ਿਲਮ Roohi ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਬੱਚੇ 'ਤੇ ਲੁਟਾਇਆ ਖੂਬ ਪਿਆਰ, ਵਾਇਰਲ ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ
ਪਿਛਲੇ ਦਿਨੀਂ ਜਾਨ੍ਹਵੀ ਕਪੂਰ ਨੇ ਵੀ ਆਪਣੇ ਅਸਿਸਟੈਂਟ ਅਤੇ ਉਸਦੇ ਪੂਰੇ ਪਰਿਵਾਰ ਨੂੰ ‘ਰੂਹੀ’ ਦੀ ਸਕ੍ਰੀਨਿੰਗ ‘ਤੇ ਬੁਲਾਇਆ।
Download ABP Live App and Watch All Latest Videos
View In Appਰੂਹੀ ਦੀ ਸਕ੍ਰੀਨਿੰਗ ਤੋਂ ਬਾਅਦ ਜਾਨ੍ਹਵੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਇੱਕ ਬੱਚੇ ਨੂੰ ਆਪਣੀ ਗੋਦ ਵਿਚ ਚੁੱਕਿਆ ਹੋਇਆ ਹੈ ਅਤੇ ਉਹ ਬੱਚੇ ਨੂੰ ਖੂਬ ਪਿਆਰ ਕਰ ਰਹੀ ਹੈ।
ਜਾਨ੍ਹਵੀ ਕਪੂਰ ਦੇ ਇਸ ਅੰਦਾਜ਼ ਨੂੰ ਵੇਖਣ ਤੋਂ ਬਾਅਦ ਫੈਨਸ ਨੇ ਉਸ ਦੀ ਖੂਬ ਸ਼ਲਾਘਾ ਕਰ ਰਹੇ ਹਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਇਸ ਦੌਰਾਨ ਜਾਨ੍ਹਵੀ ਦੇ ਫੇਸ 'ਤੇ ਰਿਅਲ ਸਮਾਈਲ ਨਜ਼ਰ ਆਈ।
ਇਸ ਈਵੈਂਟ ਦੌਰਾਨ ਜਾਨ੍ਹਵੀ ਦਾ ਲੁੱਕ ਵੀ ਵੇਖਣ ਵਾਲਾ ਸੀ। ਉਸ ਨੇ ਪਿੰਕ ਕਲਰ ਦੀ ਸ਼ੋਰਟ ਡ੍ਰੈਸ ਪਾਈ ਸੀ। ਉਸ ਦੇ ਲੁੱਕ ਨੂੰ ਖੁੱਲ੍ਹੇ ਬਾਲਾਂ, ਈਅਰਿੰਗਸ ਅਤੇ ਨਿਊਡ ਮੇਕਅੱਪ ਨੇ ਚਾਰ ਚੰਨ ਲਾ ਦਿੱਤੇ।
ਜਾਨ੍ਹਵੀ ਕਪੂਰ ਦੀ ਫਿਲਮ ਰੂਹੀ ਵਿੱਚ ਰਾਜਕੁਮਾਰ ਰਾਓ ਅਤੇ ਵਰੁਣ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਨਿਰਦੇਸ਼ਨ ਹਾਰਦਿਕ ਮਹਿਤਾ ਨੇ ਕੀਤਾ ਹੈ ਅਤੇ ਨਿਰਦੇਸ਼ਨ ਦਿਨੇਸ਼ ਵਿਜਨ ਨੇ ਕੀਤਾ ਹੈ।
ਇਸ ਫਿਲਮ ਤੋਂ ਇਲਾਵਾ ਜਾਨ੍ਹਵੀ ਕਪੂਰ ਜਲਦ ਹੀ ਕਾਰਤਿਕ ਆਰੀਅਨ ਦੀ ਫਿਲਮ 'ਦੋਸਤਾਨਾ 2' ਵਿੱਚ ਵੀ ਨਜ਼ਰ ਆਵੇਗੀ।