Tanuja Hospitalised: ਮਸ਼ਹੂਰ ਅਦਾਕਾਰਾ ਤਨੁਜਾ ਦੀ ਅਚਾਨਕ ਵਿਗੜੀ ਸਿਹਤ, ਕਾਜੋਲ ਦੀ ਮਾਂ ਇਨ੍ਹਾਂ ਬੀਮਾਰੀਆਂ ਦੀ ਹੋਈ ਸ਼ਿਕਾਰ
ਤਨੂਜਾ ਫਿਲਹਾਲ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਹੈ। ਸੂਤਰ ਨੇ ਦੱਸਿਆ ਕਿ ਤਨੁਜਾ ਨੂੰ ਉਮਰ ਨਾਲ ਜੁੜੀਆਂ ਬੀਮਾਰੀਆਂ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਫਿਲਹਾਲ ਉਸ ਦੇ ਨਾਲ ਅਸਲ 'ਚ ਕੀ ਹੋਇਆ ਹੈ, ਇਸ ਬਾਰੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।
Download ABP Live App and Watch All Latest Videos
View In App80 ਸਾਲਾ ਅਦਾਕਾਰਾ ਤਨੂਜਾ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਬਾਲੀਵੁੱਡ ਦੀ ਦਿੱਗਜ ਅਦਾਕਾਰਾ ਤਨੂਜਾ ਦੀ ਵਿਗੜਦੀ ਸਿਹਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
ਅਭਿਨੇਤਰੀ ਕਾਜੋਲ ਦੇਵਗਨ ਦੀ ਮਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਐਤਵਾਰ ਨੂੰ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਅਭਿਨੇਤਰੀ ਤਨੁਜਾ ਨੂੰ ਕਿਸੇ ਪਛਾਣ ਦੀ ਮੋਹਤਾਜ ਨਹੀਂ, ਉਹ ਕਈ ਹਿੰਦੀ ਅਤੇ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਤਨੂਜਾ ਪੁਰਾਣੇ ਸਟਾਰ ਸ਼ੋਭਨਾ ਸਮਰਥ ਅਤੇ ਨਿਰਮਾਤਾ ਕੁਮਾਰਸੇਨ ਸਮਰਥ ਦੀ ਬੇਟੀ ਹੈ। ਤਨੂਜਾ ਨੂਤਨ ਦੀ ਭੈਣ ਹੈ।
ਦੱਸ ਦੇਈਏ ਕਿ ਤਨੁਜਾ ਦਾ ਜਨਮ 23 ਸਤੰਬਰ 1943 ਨੂੰ ਹੋਇਆ ਸੀ। ਅਦਾਕਾਰਾ ਨੇ ਛੋਟੀ ਉਮਰ ਵਿੱਚ ਹੀ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਿਰਫ 16 ਸਾਲ ਦੀ ਉਮਰ 'ਚ ਤਨੂਜਾ ਦੀ ਪਹਿਲੀ ਫਿਲਮ 'ਛਬੀਲੀ' (1960) ਰਿਲੀਜ਼ ਹੋਈ ਅਤੇ ਇਸ ਤੋਂ ਬਾਅਦ ਉਹ 1962 'ਚ ਆਈ ਫਿਲਮ 'ਮੇਮ ਦੀਦੀ' 'ਚ ਨਜ਼ਰ ਆਈ।
ਇਸ ਤੋਂ ਇਲਾਵਾ ਤਨੁਜਾ 'ਬਹਾਰੇਂ ਫਿਰ ਭੀ ਆਏਂਗੀ', 'ਜਵੇਲ ਥੀਫ', 'ਹਾਥੀ ਮੇਰੇ ਸਾਥੀ' ਅਤੇ 'ਮੇਰੇ ਜੀਵਨ ਸਾਥੀ' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਤਨੁਜਾ ਨੇ ਕਈ ਬੰਗਾਲੀ ਫਿਲਮਾਂ ਵੀ ਕੀਤੀਆਂ ਹਨ। ਇਸ ਦੇ ਨਾਲ ਹੀ ਤਨੁਜਾ ਨੇ ਫਿਲਮ 'ਏਕ ਬਾਰ ਮੁਸਕੁਰਾ ਦੋ' ਦੇ ਸੈੱਟ 'ਤੇ ਸ਼ੋਮੂ ਮੁਖਰਜੀ ਨਾਲ ਮੁਲਾਕਾਤ ਕੀਤੀ। ਦੋਹਾਂ ਦਾ ਵਿਆਹ ਸਾਲ 1973 'ਚ ਹੋਇਆ ਸੀ। ਤਨੁਜਾ ਦੀਆਂ ਦੋ ਬੇਟੀਆਂ ਕਾਜੋਲ ਅਤੇ ਤਨੀਸ਼ਾ ਹਨ।