Kangana Ranaut: ਗ੍ਰੇ ਅਤੇ ਪਿੰਕ ਕਲਰ ਦੇ ਲਹਿੰਗਾ ਵਿੱਚ ਕੰਗਨਾ ਰਣੌਤ ਦਿਖੀ ਬਹੁਤ ਖੂਬਸੂਰਤ, ਦੇਖੋ ਤਸਵੀਰਾਂ
ਕੰਗਨਾ ਰਣੌਤ ਦੇ ਲੁੱਕ ਇੱਕ ਤੋਂ ਵਧ ਕੇ ਇੱਕ ਹੁੰਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਆਮਿਰ ਖਾਨ ਦੀ ਬੇਟੀ ਈਰਾ ਖਾਨ ਦੇ ਵਿਆਹ ਦੀ ਰਿਸੈਪਸ਼ਨ 'ਚ ਦੇਖਿਆ ਗਿਆ ਸੀ। ਉਸ ਦਾ ਲੁੱਕ ਕਾਫੀ ਕਿਊਟ ਲੱਗ ਰਿਹਾ ਸੀ।
Download ABP Live App and Watch All Latest Videos
View In Appਕੰਗਨਾ ਰਣੌਤ ਦਾ ਨਾਂ ਅੱਜ ਦੀਆਂ ਟਾਪ ਅਭਿਨੇਤਰੀਆਂ 'ਚੋਂ ਇੱਕ ਹੈ। ਹਾਲ ਹੀ 'ਚ ਉਨ੍ਹਾਂ ਨੂੰ ਆਮਿਰ ਖਾਨ ਦੀ ਬੇਟੀ ਈਰਾ ਖਾਨ ਦੇ ਵਿਆਹ ਦੀ ਰਿਸੈਪਸ਼ਨ 'ਚ ਦੇਖਿਆ ਗਿਆ ਸੀ। ਉਸ ਨੇ ਗ੍ਰੇ ਅਤੇ ਗੁਲਾਬੀ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ।
ਲਹਿੰਗਾ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸ ਦੇ ਲਹਿੰਗੇ 'ਚ ਸਾਰਾ ਕਢਾਈ ਦਾ ਕੰਮ ਕੀਤਾ ਹੋਇਆ ਹੈ। ਉਸਨੇ ਆਪਣੇ ਗਲੇ ਵਿੱਚ ਚੋਕਰ ਪਾਇਆ ਹੋਇਆ ਹੈ।
ਉਸਨੇ ਆਪਣੇ ਹੱਥਾਂ ਵਿੱਚ ਚੂੜੀਆਂ ਪਾਈਆਂ ਹੋਈਆਂ ਹਨ। ਕੰਨਾਂ ਵਿੱਚ ਮੈਚਿੰਗ ਈਅਰਰਿੰਗਸ ਪਹਿਨੇ ਹੋਏ ਹਨ। ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ।
ਫੈਨਜ਼ ਉਸ ਦੇ ਪੂਰੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਉਸ ਨੇ ਮੱਥੇ 'ਤੇ ਛੋਟੀ ਬਿੰਦੀ ਅਤੇ ਨਿਊਡ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਕਰਲੀ ਹੇਅਰਸਟਾਈਲ 'ਚ ਉਸ ਨੇ ਆਪਣੇ ਵਾਲਾਂ ਨੂੰ ਵੱਖਰਾ ਲੁੱਕ ਦਿੱਤਾ ਹੈ। ਤੁਸੀਂ ਵੀ ਆਪਣੇ ਦੋਸਤ ਦੇ ਵਿਆਹ ਵਿੱਚ ਉਸਦੀ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ।