Shehnaaz Gill: ਸ਼ਹਿਨਾਜ਼ ਗਿੱਲ ਨੇ ਈਰਾ ਦੀ ਵੈਡਿੰਗ ਰਿਸੈਪਸ਼ਨ 'ਚ ਖਿੱਚਿਆ ਧਿਆਨ, ਗੋਲਡਨ ਡੀਪਨੇਕ ਬਲਾਊਜ਼ 'ਤੇ ਬਲੈਕ ਸਾੜੀ 'ਚ ਲਗਾਈ ਅੱਗ
ਖਾਸ ਗੱਲ ਇਹ ਹੈ ਕਿ ਹੁਣ ਸ਼ਹਿਨਾਜ਼ ਨੂੰ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੀ ਪਾਰਟੀ ਦਾ ਹਿੱਸਾ ਬਣਦੇ ਹੋਏ ਵੀ ਵੇਖਿਆ ਜਾਂਦਾ ਹੈ। ਇਸ ਵਿਚਾਲੇ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਆਮਿਰ ਖਾਨ ਦੀ ਧੀ ਈਰਾ ਖਾਨ ਦੇ ਵਿਆਹ ਦੀ ਹਿੱਸਾ ਬਣੀ।
Download ABP Live App and Watch All Latest Videos
View In Appਈਰਾ ਅਤੇ ਨੂਪੁਰ ਦੇ ਵਿਆਹ ਦੇ ਰਿਸੈਪਸ਼ਨ 'ਤੇ ਸ਼ਹਿਨਾਜ਼ ਗਿੱਲ ਦਾ ਹੌਟ ਲੁੱਕ ਖੂਬ ਸੁਰਖੀਆਂ ਵਿੱਚ ਰਿਹਾ।
ਦਰਅਸਲ, ਈਰਾ ਦੇ ਰਿਸੈਪਸ਼ਨ ਵਿੱਚ ਸ਼ਹਿਨਾਜ਼ ਨੇ ਹੌਟ ਅੰਦਾਜ਼ ਦਾ ਤੜਕਾ ਲਗਾਇਆ। ਉਸ ਨੂੰ ਗੋਲਡਨ ਰੰਗ ਦੇ ਡੀਪਨੇਕ ਬਲਾਊਜ਼ ਦੇ ਨਾਲ ਬਲੈਕ ਸਾੜੀ ਪਹਿਨੇ ਦੇਖਿਆ ਗਿਆ ਸੀ, ਪ੍ਰਸ਼ੰਸਕ ਵੀ ਉਸ ਨੂੰ ਵੇਖ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੇ।
ਦੱਸ ਦੇਈਏ ਕਿ ਸ਼ਹਿਨਾਜ਼ ਵੱਲੋਂ ਆਪਣੀਆਂ ਕਈ ਖਾਸ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਜੋ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤੁਸੀ ਵੀ ਵੇਖੋ ਇਹ ਖੂਬਸੂਰਤ ਤਸਵੀਰਾਂ...
ਦੱਸ ਦਈਏ ਕਿ ਇਨ੍ਹੀਂ ਦਿਨੀਂ ਸ਼ਹਿਨਾਜ਼ ਗੁਰੂ ਰੰਧਾਵਾ ਨਾਲ ਆਪਣੇ ਰਿਲੇਸ਼ਨ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।
ਦੋਵਾਂ ਨੂੰ 'ਮੂਨਰਾਈਜ਼', 'ਸਨਰਾਈਜ਼' ਵਰਗੇ ਰੋਮਾਂਟਿਕ ਗੀਤਾਂ ਵਿੱਚ ਇਕੱਠੇ ਵੇਖਿਆ ਜਾ ਚੁੱਕਿਆ ਹੈ। ਫਿਲਹਾਲ ਦੋਵਾਂ ਨੇ ਆਪਣੇ ਰਿਸ਼ਤੇ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਜਲਦ ਹੀ ਦਿਲਜੀਤ ਦੋਸਾਂਝ ਨਾਲ ਫਿਲਮ ਰੰਨਾਂ ਚ ਧੰਨਾ ਵਿੱਚ ਵਿਖਾਈ ਦਏਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।