Kangana Ranaut: ਕੰਗਨਾ ਰਣੌਤ ਦੇ ਘਰ ਆਇਆ ਨੰਨ੍ਹਾ ਮਹਿਮਾਨ, ਭਤੀਜੇ ਦੀ ਭੂਆ ਬਣੀ ਅਭਿਨੇਤਰੀ, ਤਸਵੀਰਾਂ ਸ਼ੇਅਰ ਕੀਤਾ ਨਾਂ ਦਾ ਖੁਲਾਸਾ
ਅਦਾਕਾਰਾ ਕੰਗਨਾ ਰਣੌਤ ਦੀ ਭਾਬੀ ਰਿਤੂ ਨੇ ਹਾਲ ਹੀ ਵਿੱਚ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਖੁਦ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਭਰਾ ਅਤੇ ਭਾਬੀ ਆਪਣੇ ਨਵਜੰਮੇ ਬੱਚੇ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਕੰਗਨਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ- ਖੁਸ਼ਕਿਸਮਤੀ ਨਾਲ ਮੈਨੂੰ ਪੁੱਤਰ ਦੀ ਬਖਸ਼ਿਸ਼ ਹੋਈ ਹੈ।
ਇਸ ਤਸਵੀਰ 'ਚ ਕੰਗਨਾ ਰਣੌਤ ਨੇ ਆਪਣੇ ਭਤੀਜੇ ਨੂੰ ਗੋਦ 'ਚ ਫੜਿਆ ਹੋਇਆ ਹੈ ਅਤੇ ਉਹ ਉਸ 'ਤੇ ਕਾਫੀ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਇਕ ਤਸਵੀਰ 'ਚ ਅਭਿਨੇਤਰੀ ਦੀ ਮਾਂ ਆਪਣੇ ਪੋਤੇ ਨੂੰ ਗੋਦ 'ਚ ਫੜੀ ਬੈਠੀ ਹੈ। ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ਸ਼ੇਅਰ ਕਰਦੇ ਹੋਏ ਕੰਗਨਾ ਨੇ ਆਪਣੇ ਭਤੀਜੇ ਦਾ ਨਾਂ ਵੀ ਦੱਸਿਆ ਹੈ। ਅਭਿਨੇਤਰੀ ਨੇ ਲਿਖਿਆ - 'ਅਸੀਂ ਇਸ ਸ਼ਾਨਦਾਰ ਅਤੇ ਖੂਬਸੂਰਤ ਬੱਚੇ ਦਾ ਨਾਮ ਅਸ਼ਵਥਾਮਾ ਰਣੌਤ ਰੱਖਿਆ ਹੈ.. ਤੁਸੀਂ ਸਾਰੇ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਨੂੰ ਅਸੀਸ ਦਿਓ, ਅਸੀਂ ਤੁਹਾਡੇ ਲਈ ਧੰਨਵਾਦੀ ਹਾਂ - ਰਣੌਤ ਪਰਿਵਾਰ..'
ਇਨ੍ਹਾਂ ਤਸਵੀਰਾਂ 'ਚ ਕੰਗਨਾ ਰਣੌਤ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ। ਅਦਾਕਾਰਾ ਨਾਲ ਮਾਂ ਤੋਂ ਇਲਾਵਾ ਵੱਡੀ ਭੈਣ ਰੰਗੋਲੀ ਵੀ ਨਜ਼ਰ ਆ ਰਹੀ ਹੈ।