Kapil Sharma: ਕਪਿਲ ਸ਼ਰਮਾ ਤੋਂ ਭਾਰਤੀ ਸਿੰਘ ਤੱਕ ਕਾਮੇਡੀ ਨੂੰ ਕਾਮਯਾਬ ਕਰੀਅਰ ਬਣਾ ਕੇ ਕਰੋੜਾਂ ਕਮਾ ਰਹੇ ਇਹ ਸਿਤਾਰੇ
ਕਪਿਲ ਸ਼ਰਮਾ- ਲਾਫਟਰ ਚੈਲੇਂਜ ਦੇ ਪਲੇਟਫਾਰਮ ਤੋਂ ਸ਼ੁਰੂ ਹੋਏ ਕਪਿਲ ਸ਼ਰਮਾ ਅੱਜ ਘਰ-ਘਰ 'ਚ ਮਸ਼ਹੂਰ ਹੋ ਗਏ ਹਨ।
Download ABP Live App and Watch All Latest Videos
View In Appਦਿ ਕਪਿਲ ਸ਼ਰਮਾ ਸ਼ੋਅ ਨੇ ਨਾ ਸਿਰਫ ਉਨ੍ਹਾਂ ਨੂੰ ਸੈਲੀਬ੍ਰਿਟੀ ਦਾ ਦਰਜਾ ਦਿੱਤਾ, ਸਗੋਂ ਉਹ ਅੱਜ ਕਰੋੜਾਂ ਦੇ ਮਾਲਕ ਹਨ। ਕਪਿਲ ਸ਼ਰਮਾ ਦੀ ਕੁੱਲ ਜਾਇਦਾਦ 280 ਕਰੋੜ ਦੇ ਕਰੀਬ ਹੈ।
ਜੌਨੀ ਲੀਵਰ - ਜੌਨੀ ਲੀਵਰ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕੀਤਾ ਹੈ ਅਤੇ ਦੇਸ਼ ਦੇ ਸਭ ਤੋਂ ਸਫਲ ਕਾਮੇਡੀ ਅਦਾਕਾਰਾਂ ਵਿੱਚ ਗਿਣੇ ਜਾਂਦੇ ਹਨ।
ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ ਲਗਭਗ 270 ਕਰੋੜ ਰੁਪਏ ਹੈ।
ਅਲੀ ਅਸਗਰ- ਦ ਕਪਿਲ ਸ਼ਰਮਾ ਸ਼ੋਅ ਵਿੱਚ ਦਾਦੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਪਸੰਦੀਦਾ ਬਣੇ ਅਲੀ ਅਸਗਰ ਦੀ ਕੁੱਲ ਜਾਇਦਾਦ 34 ਕਰੋੜ ਰੁਪਏ ਦੇ ਕਰੀਬ ਹੈ।
ਰਾਜਪਾਲ ਯਾਦਵ - ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਡਾਇਲਾਗ ਡਿਲੀਵਰੀ ਦੇ ਕਾਰਨ ਰਾਜਪਾਲ ਯਾਦਵ ਨੇ ਹਰ ਘਰ ਵਿੱਚ ਪਹਿਚਾਣ ਬਣਾਈ। ਅੱਜ ਉਹ ਕਾਮੇਡੀ ਦੀ ਦੁਨੀਆ ਦੇ ਸਭ ਤੋਂ ਸਫਲ ਅਦਾਕਾਰਾਂ ਵਿੱਚੋਂ ਇੱਕ ਹੈ। ਰਾਜਪਾਲ ਯਾਦਵ ਦੀ ਕੁੱਲ ਜਾਇਦਾਦ 50 ਕਰੋੜ ਰੁਪਏ ਹੈ।
ਕ੍ਰਿਸ਼ਨਾ ਅਭਿਸ਼ੇਕ - ਕ੍ਰਿਸ਼ਨਾ ਅਭਿਸ਼ੇਕ ਵੀ ਇੰਡਸਟਰੀ ਦੇ ਸਫਲ ਕਾਮੇਡੀਅਨਾਂ ਵਿੱਚੋਂ ਇੱਕ ਹਨ।
ਉਸ ਦੀ ਕੁੱਲ ਜਾਇਦਾਦ ਲਗਭਗ ਤੀਹ ਕਰੋੜ ਰੁਪਏ ਹੈ।
ਭਾਰਤੀ ਸਿੰਘ- ਭਾਰਤੀ ਦੀ ਨੈੱਟਵਰਥ 23 ਕਰੋੜ ਰੁਪਏ ਤੋਂ ਜ਼ਿਆਦਾ ਹੈ
ਭਾਰਤੀ ਨੇ ਖੁਦ ਦਾ ਮਜ਼ਾਕ ਉਡਾ ਕੇ ਲੋਕਾਂ ਨੂੰ ਖੂਭ ਹਸਾਇਆ ਹੈ। ਉਹ 'ਕਪਿਲ ਸ਼ਰਮਾ ਸ਼ੋਅ' ਸਣੇ ਹੋਰ ਕਈ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ।