Floral Co-Ord Set ਡ੍ਰੈਸ 'ਚ ਕਾਫੀ ਗਲੈਮਰਸ ਨਜ਼ਰ ਆਈ Kareena Kapoor, ਡ੍ਰੈੱਸ ਦੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
ਮੁੰਬਈ: Kareena Kapoor ਦੀ ਗਿਣਤੀ ਬਾਲੀਵੁੱਡ ਦੀਆਂ ਸਟਾਈਲਿਸ਼ ਐਕਟਰਸ 'ਚ ਕੀਤੀ ਜਾਂਦੀ ਹੈ। ਕਰੀਨਾ 41 ਸਾਲ ਦੀ ਉਮਰ 'ਚ ਵੀ ਕਾਫੀ ਫਿੱਟ ਤੇ ਖੂਬਸੂਰਤ ਲੱਗਦੀ ਹੈ। ਉਹ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੀ।
Download ABP Live App and Watch All Latest Videos
View In Appਜੇਕਰ ਦੇਖਿਆ ਜਾਵੇ ਤਾਂ ਨਵੇਂ ਕਲਾਕਾਰ ਵੀ ਸਟਾਈਲ ਦੇ ਮਾਮਲੇ 'ਚ ਉਨ੍ਹਾਂ ਦੇ ਸਾਹਮਣੇ ਫੇਲ ਹੋਏ ਹਨ। ਕਰੀਨਾ ਕਪੂਰ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ, ਇਸ ਤੋਂ ਬਾਅਦ ਵੀ ਉਨ੍ਹਾਂ ਨੇ ਸਟਾਈਲ ਨਾਲ ਕਦੇ ਸਮਝੌਤਾ ਨਹੀਂ ਕੀਤਾ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸਾਹਮਣੇ ਆਈ ਹੈ, ਜਿਸ 'ਚ ਐਕਟਰਸ ਦਾ ਸਮਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਮਸ਼ਹੂਰ ਸਟਾਈਲਿਸਟ ਲਕਸ਼ਮੀ ਲਹਿਰ ਨੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਕਰੀਨਾ ਕਪੂਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਬ੍ਰਾਂਡ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਹਾਲਾਂਕਿ ਕਰੀਨਾ ਦਾ ਇਹ ਲੁੱਕ ਦੇਖਣ 'ਚ ਕਾਫੀ ਸ਼ਾਨਦਾਰ ਹੈ ਪਰ ਇਹ ਕਾਫੀ ਮਹਿੰਗਾ ਵੀ ਹੈ। ਕਰੀਨਾ ਦਾ ਇਹ ਅੰਦਾਜ਼ ਇੰਟਰਨੈੱਟ 'ਤੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ। ਲੇਟੈਸਟ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਫਲੋਰਲ ਕੋ-ਆਰਡ ਸੈੱਟ ਪਹਿਨੀ ਨਜ਼ਰ ਆ ਰਹੀ ਹੈ। ਜਿਸ ਨੂੰ ਉਸਨੇ ਫਰਿੰਜ ਕਮੀਜ਼ ਨਾਲ ਕੈਰੀ ਕੀਤਾ ਹੈ।
ਦੂਜੇ ਪਾਸੇ ਕਰੀਨਾ ਕਪੂਰ ਦੀ ਡਰੈੱਸ ਦੀ ਗੱਲ ਕਰੀਏ ਤਾਂ ਵਾਈਟ ਅਤੇ ਯੈਲੋ ਬਸਟੀਅਰ ਟੌਪ 'ਤੇ ਫਲੋਰਲ ਪ੍ਰਿੰਟਸ ਦੀ ਕਢਾਈ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਪਾਸੇ ਨੂਡਲ ਸਟ੍ਰੈਪਸ ਹਨ। ਇਸ ਦੇ ਨਾਲ ਹੀ ਹਾਈ ਵੇਸਟ ਸ਼ਾਰਟਸ 'ਚ ਲੇਸ ਦੇ ਨਾਲ ਫਲੋਰਲ ਪ੍ਰਿੰਟਸ ਦੀ ਕਢਾਈ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਉਸ ਨੇ ਸਟਾਈਲਿਸ਼ ਬੈਲਟ ਨਾਲ ਪੂਰਾ ਕੀਤਾ ਹੈ।
ਦੱਸ ਦੇਈਏ ਕਿ ਕਰੀਨਾ ਕਪੂਰ ਦੀ ਇਹ ਡ੍ਰੈੱਸ ਆਸਟ੍ਰੇਲੀਆਈ ਬ੍ਰਾਂਡ ਜਿਮਰਮੈਨ ਦੀ ਹੈ। ਇਹ ਕੋ-ਆਰਡ ਸੈੱਟ ਅਧਿਕਾਰਤ ਵੈੱਬਸਾਈਟ 'ਤੇ ਵੀ ਉਪਲਬਧ ਹੈ। ਹਾਲਾਂਕਿ ਇਸ ਸਮਰ ਡਰੈੱਸ ਦੀ ਕੀਮਤ ਕਿਸੇ ਨੂੰ ਵੀ ਹੈਰਾਨ ਕਰ ਦੇਵੇਗੀ ਕਿਉਂਕਿ ਇਸ ਡ੍ਰੈੱਸ ਦੀ ਕੀਮਤ 1 ਲੱਖ ਰੁਪਏ ਹੈ।