Kargil Vijay Diwas: ਬਾਲੀਵੁੱਡ ਦੀਆਂ ਇਨ੍ਹਾਂ ਫਿਲਮਾਂ ਨੇ ਦਿਖਾਈ ਭਾਰਤੀ ਸੈਨਿਕਾਂ ਦੀ ਬਹਾਦਰੀ, ਵੇਖੋ ਲਿਸਟ
ਐਲਓਸੀ: ਕਾਰਗਿਲ: ਹੁਣ ਤੱਕ ਬਣਾਈ ਗਈ ਸਭ ਤੋਂ ਲੰਬੀ ਫਿਲਮਾਂ ਵਿੱਚੋਂ ਇੱਕ ਫ਼ਿਲਮ ਐਲਓਸੀ ਕਾਰਗਿਲ ਰਹੀ ਜਿਸ ਦੀ ਲੰਬਾਈ 255 ਮਿੰਟ ਚੱਲ ਹੈ। ਇਸ ਫਿਲਮ 'ਚ ਕਈ ਕਲਾਕਾਰਾਂ ਜਿਵੇਂ ਸੰਜੇ ਦੱਤ, ਅਭਿਸ਼ੇਕ ਬੱਚਨ, ਸੁਨੀਲ ਸ਼ੈੱਟੀ, ਅਜੇ ਦੇਵਗਨ, ਸੈਫ ਅਲੀ ਖ਼ਾਨ, ਰਾਜ ਬੱਬਰ, ਅਕਸ਼ੈ ਖੰਨਾ, ਮਨੋਜ ਬਾਜਪਾਈ, ਆਸ਼ੂਤੋਸ਼ ਰਾਣਾ ਤੇ ਅਵਤਾਰ ਗਿੱਲ ਨੇ ਕੰਮ ਕੀਤਾ। ਇਸ ਨੂੰ ਜੇਪੀ ਦੱਤਾ ਨੇ ਨਿਰਦੇਸ਼ਤ ਕੀਤਾ ਸੀ।
Download ABP Live App and Watch All Latest Videos
View In Appਲਕਸ਼ੈ: ਫਰਹਾਨ ਅਖ਼ਤਰ ਵੱਲੋਂ ਡਾਈਰੈਕਟ ਤੇ ਰਿਤੇਸ਼ ਸਿਧਵਾਨੀ ਵੱਲੋਂ ਨਿਰਮਿਤ ਇਹ ਫਿਲਮ ਯੁੱਧ-ਨਾਟਕ ਹੈ, ਜਿਸ 'ਚ ਰਿਤਿਕ ਰੋਸ਼ਨ ਨੇ ਲੈਫਟੀਨੈਂਟ ਕਰਨ ਸ਼ੇਰਗਿੱਲ ਦਾ ਮੁੱਖ ਕਿਰਦਾਰ ਨਿਭਾਇਆ। ਇਹ ਫਿਲਮ ਪਰਮ ਵੀਰ ਚੱਕਰ ਅਵਾਰਡੀ ਯੋਗੇਂਦਰ ਸਿੰਘ ਯਾਦਵ ਤੇ ਉਸ ਦੇ ਪਲਟਨ ਦੇ ਬਹਾਦਰੀ ਕਾਰਜਾਂ ਨੂੰ ਦਰਸਾਉਂਦੀ ਹੈ।
ਟੈਂਗੋ ਚਾਰਲੀ: ਕਾਰਗਿਲ ਫਿਲਮ ਦੇ ਬਹੁਤ ਸਾਰੇ ਪਿਛੋਕੜ ਸੀ, ਜਿੱਥੇ ਭਾਰਤ ਵਿੱਚ ਸੈਨਿਕਾਂ ਦੀ ਜ਼ਿੰਦਗੀ ਨੂੰ ਕਾਲਪਨਿਕ ਪਾਤਰਾਂ ਰਾਹੀਂ ਦਰਸਾਇਆ ਗਿਆ ਹੈ। ਅਜੈ ਦੇਵਗਨ ਤੇ ਬੌਬੀ ਦਿਓਲ ਦੀ ਇਸ ਫਿਲਮ ਦਾ ਪਲਾਟ ਉੱਤਰ-ਪੂਰਬ ਵਿੱਚ ਬੋਡੋ ਬਗਾਵਤ, ਤੇਲੰਗਾਨਾ ਵਿੱਚ ਮਾਓਵਾਦੀ, ਗੁਜਰਾਤ ਦੰਗਿਆਂ ਤੇ ਕਾਰਗਿਲ ਯੁੱਧ ਬਾਰੇ ਹੈ।
ਮੌਸਮ: ਪੰਕਜ ਕਪੂਰ ਦੁਆਰਾ ਨਿਰਦੇਸ਼ਤ ਫਿਲਮ ਮੌਸਮ 'ਚ ਉਸਦੇ ਬੇਟੇ ਸ਼ਾਹਿਦ ਕਪੂਰ ਨੇ ਫਿਲਮ ਵਿੱਚ ਸਕੁਐਡਰਨ ਲੀਡਰ ਹਰਿੰਦਰ ‘ਹੈਰੀ’ ਸਿੰਘ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਮੁੱਖ ਤੌਰ 'ਤੇ ਇੱਕ ਪ੍ਰੇਮ ਕਹਾਣੀ ਹੈ, ਜੋ ਨਾਲ-ਨਾਲ ਕਾਰਗਿਲ ਯੁੱਧ ਨੂੰ ਵੀ ਉਜਾਗਰ ਕਰਦੀ ਹੈ।
ਸ਼ੇਰਸ਼ਾਹ: ਮਰਹੂਮ ਕਪਤਾਨ ਵਿਕਰਮ ਬੱਤਰਾ 'ਤੇ ਅਧਾਰਤ ਫ਼ਿਲਮ ਸ਼ੇਰਸ਼ਾਹ 12 ਅਗਸਤ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਇੱਕ ਵੱਡੇ-ਬਜਟ ਫਿਲਮ ਹੈ। ਜਿਸ ਵਿੱਚ ਸਿੱਧਾਰਥ ਮਲਹੋਤਰਾ ਨੇ ਪਰਮ ਵੀਰ ਚੱਕਰ ਅਵਾਰਡੀ ਮਰਹੂਮ ਕਪਤਾਨ ਵਿਕਰਮ ਬੱਤਰਾ ਤੇ ਉਸ ਦਾ ਜੁੜਵਾਂ ਭਰਾ ਦੀ ਦੋਹਰੀ ਭੂਮਿਕਾ ਨਿਭਾਈ ਹੈ। ਸੰਦੀਪ ਸ਼੍ਰੀਵਾਸਤਵ ਦੁਆਰਾ ਲਿਖੀ ਗਈ ਇਸ ਫ਼ਿਲਮ ਦਾ ਸਹਿ-ਨਿਰਮਾਣ ਕਰਨ ਜੌਹਰ ਨੇ ਕੀਤਾ ਹੈ।